June 15, 2025

Indian Railways: ਯਾਤਰੀ ਸੁਰੱਖਿਆ ਲਈ ਰੇਲਵੇ ਦਾ ਨਵਾਂ ਨਿਰਦੇਸ਼, Jammu-Punjab ਵਿੱਚ ਰਾਤ ਨੂੰ ਰੇਲਗੱਡੀਆਂ ‘ਤੇ ਪਾਬੰਦੀ

0
Screenshot 2025-05-10 164505

ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਲੈਕੇ ਵਧਦੇ ਤਣਾਅ ਦੇ ਚਲਦੇ ਭਾਰਤੀ ਰੇਲਵੇ ਨੇ ਇੱਕ ਮਹੱਤਵਪੂਰਨ ਸੁਰੱਖਿਆ ਫੈਸਲਾ ਲਿਆ ਹੈ। ਰੇਲਵੇ ਨੇ ਪਾਕਿਸਤਾਨ ਨਾਲ ਲੱਗਦੇ ਜੰਮੂ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਰਾਤ ਨੂੰ ਰੇਲਗੱਡੀਆਂ ਦੀ ਆਵਾਜਾਈ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਰੇਲਵੇ ਨੇ ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਅਤੇ ਖ਼ਤਰੇ ਵਾਲੇ ਖੇਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਗਤੀਵਿਧੀ ਦੇ ਪਭਾਵ ਨੂੰ ਰੋਕਣ ਲਈ ਲਿਆ ਹੈ।

ਰੇਲਵੇ ਸੂਤਰਾਂ ਦੀ ਜਾਣਕਾਰੀ ਅਤੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ, ਇਹ ਫੈਸਲਾ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਵਧਦੀਆਂ ਡਰੋਨ ਅਤੇ ਮਿਜ਼ਾਈਲ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਕੇ ਲਿਆ ਗਿਆ ਹੈ।

ਰਾਤ ਦੇ ਸਮੇਂ ਨੂੰ ਰੇਲਗੱਡੀਆਂ ਦੀ ਆਵਾਜਾਈ ਦੌਰਾਨ ਅੱਤਵਾਦੀ ਹਮਲਿਆਂ ਜਾਂ ਡਰੋਨ ਹਮਲਿਆਂ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸੇ ਲਈ ਰੇਲਵੇ ਨੇ ਇਹ ਕਦਮ ਰੋਕਥਾਮ ਕਾਰਵਾਈ ਦੇ ਤਹਿਤ ਚੁੱਕਿਆ ਹੈ। ਰੇਲਵੇ ਨੇ ਪਾਕਿਸਤਾਨ ਨਾਲ ਲੱਗਦੇ ਜੰਮੂ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਰਾਤ ਨੂੰ ਰੇਲਗੱਡੀਆਂ ਦੀ ਆਵਾਜਾਈ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦੇ ਤਹਿਤ, ਇਨ੍ਹਾਂ ਖੇਤਰਾਂ ਵਿੱਚੋਂ ਲੰਘਣ ਵਾਲੀਆਂ ਰਾਤ ਦੀਆਂ ਰੇਲਗੱਡੀਆਂ ਨੂੰ ਹੁਣ ਸੁਰੱਖਿਆ ਕਾਰਨਾਂ ਕਰਕੇ ਮੁੜ ਸਮਾਂ ਦਿੱਤਾ ਜਾਵੇਗਾ, ਅਤੇ ਵਿਸ਼ੇਸ਼ ਰੇਲਗੱਡੀਆਂ ਸਿਰਫ਼ ਦਿਨ ਵੇਲੇ ਹੀ ਚੱਲਣਗੀਆਂ।

Leave a Reply

Your email address will not be published. Required fields are marked *