June 13, 2025

ICC Hall of Fame: ਤਿੰਨ ICC ਖਿਤਾਬ ਜਿੱਤਣ ਵਾਲੇ Mahendra Dhoni ਨੂੰ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ

0
Screenshot 2025-06-10 104856

ਮਹਿੰਦਰ ਸਿੰਘ ਧੋਨੀ ਦੀ ICC ਹਾਲ ਆਫ ਫੇਮ ਵਿੱਚ ਸ਼ਮੂਲੀਅਤ ਉਸ ਦੇ 14 ਸਾਲਾਂ ਦੇ ਸ਼ਾਨਦਾਰ ਕਰੀਅਰ ਦਾ ਸਨਮਾਨ ਹੈ, ਜਿਸ ਵਿੱਚ ਉਸ ਨੇ ਨਾ ਸਿਰਫ ਭਾਰਤ ਨੂੰ ਵਿਸ਼ਵ ਪੱਧਰ ‘ਤੇ ਸਫਲਤਾਵਾਂ ਦਿਵਾਈਆਂ, ਸਗੋਂ ਕ੍ਰਿਕਟ ਦੇ ਖੇਡਣ ਦੇ ਤਰੀਕੇ ਨੂੰ ਵੀ ਬਦਲਿਆ।। ਉਹ 11ਵਾਂ ਭਾਰਤੀ ਅਤੇ 9ਵਾਂ ਪੁਰਸ਼ ਖਿਡਾਰੀ ਹੈ ਜੋ ਇਸ ਸਨਮਾਨ ਨੂੰ ਹਾਸਲ ਕਰ ਚੁੱਕਾ ਹੈ।

ਧੋਨੀ ਦੇ ਨਾਲ 2025 ਦੀ ਸੂਚੀ ਵਿੱਚ ਆਸਟ੍ਰੇਲੀਆ ਦੇ ਮੈਥਿਊ ਹੇਡਨ, ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਅਤੇ ਗ੍ਰੀਮ ਸਮਿਥ, ਨਿਊਜ਼ੀਲੈਂਡ ਦੇ ਡੈਨੀਅਲ ਵੈਟੋਰੀ, ਅਤੇ ਮਹਿਲਾ ਕ੍ਰਿਕਟਰਾਂ ਸਾਨਾ ਮੀਰ (ਪਾਕਿਸਤਾਨ) ਅਤੇ ਸਾਰਾਹ ਟੇਲਰ (ਇੰਗਲੈਂਡ) ਨੂੰ ਵੀ ਸ਼ਾਮਲ ਕੀਤਾ ਗਿਆ।

ਤੁਹਾਨੂੰ ਦੱਸ ਦਈਏ ਧੋਨੀ ਇਕੋ-ਇਕ ਕਪਤਾਨ ਹੈ ਜਿਸ ਨੇ ਤਿੰਨ ਵੱਡੇ ICC ਵ੍ਹਾਈਟ-ਬਾਲ ਖਿਤਾਬ ਜਿੱਤੇ: 2007 T20 ਵਿਸ਼ਵ ਕੱਪ, 2011 ODI ਵਿਸ਼ਵ ਕੱਪ, ਅਤੇ 2013 ਚੈਂਪੀਅਨਜ਼ ਟਰਾਫੀ। ਆਖਰੀ ਅੰਤਰਰਾਸ਼ਟਰੀ ਮੈਚ 2019 ਵਿਸ਼ਵ ਕੱਪ ਸੈਮੀਫਾਈਨਲ (ਨਿਊਜ਼ੀਲੈਂਡ ਖਿਲਾਫ) ਸੀ, ਅਤੇ ਅਗਸਤ 2020 ਵਿੱਚ ਸੰਨਿਆਸ ਦਾ ਐਲਾਨ ਕੀਤਾ। ਚੇਨਈ ਸੁਪਰ ਕਿੰਗਜ਼ (CSK) ਦੀ ਕਪਤਾਨੀ ਕਰਦਿਆਂ ਧੋਨੀ ਨੇ 5 IPL ਅਤੇ 2 ਚੈਂਪੀਅਨਜ਼ ਲੀਗ ਖਿਤਾਬ ਜਿੱਤੇ।

ਧੋਨੀ ਨੇ ਕਿਹਾ ਕਿ “ICC ਹਾਲ ਆਫ ਫੇਮ ਵਿੱਚ ਸ਼ਾਮਲ ਹੋਣਾ ਇੱਕ ਸਨਮਾਨ ਹੈ, ਜੋ ਵਿਸ਼ਵ ਭਰ ਦੇ ਕ੍ਰਿਕਟਰਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਮਹਾਨ ਖਿਡਾਰੀਆਂ ਦੇ ਨਾਲ ਨਾਮ ਜੁੜਨਾ ਸ਼ਾਨਦਾਰ ਅਹਿਸਾਸ ਹੈ, ਅਤੇ ਮੈਂ ਇਸ ਨੂੰ ਸਦਾ ਸੰਭਾਲ ਕੇ ਰੱਖਾਂਗਾ।”

Leave a Reply

Your email address will not be published. Required fields are marked *