June 21, 2025

Hoshiarpur Murder case: Naveen Kumar ਸਮੇਤ ਤਿੰਨ ਮੁਲਜ਼ਮਾਂ ਨੇ ਮਿਲ ਕੇ ਕੀਤਾ Aryan ਦਾ ਕਤਲ, ਪੁਲਿਸ ਨੇ ਹਥਿਆਰ -ਗੱਡੀ ਸਮੇਤ ਤਿੰਨ ਦੋਸ਼ੀ ਕੀਤੇ ਕਾਬੂ

0
ytu

ਹੁਸ਼ਿਆਰਪੁਰ ਜ਼ਿਲ੍ਹਾ ਪੁਲਿਸ ਨੇ ਗੜ੍ਹਸ਼ੰਕਰ ਵਿਖੇ 18 ਜੂਨ 2025 ਦੀ ਰਾਤ ਵਾਪਰੀ ਕਤਲ ਦੀ ਗੁੱਥੀ ਨੂੰ 24 ਘੰਟਿਆਂ ਅੰਦਰ ਸੁਲਝਾ ਲਿਆ। ਇਸ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਤਲ ਵਿੱਚ ਵਰਤੇ ਗਏ ਹਥਿਆਰ ਅਤੇ ਗੱਡੀ ਨੂੰ ਵੀ ਬਰਾਮਦ ਕਰ ਲਿਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ।

ਇਹ ਘਟਨਾ 18 ਜੂਨ 2025 ਦੀ ਰਾਤ ਤਕਰੀਬਨ 11 ਵਜੇ, ਆਰੀਅਨ ਪੁੱਤਰ ਅਮਿਤ ਕੁਮਾਰ, ਵਾਸੀ ਸੀਹਵਾਂ (ਥਾਣਾ ਗੜ੍ਹਸ਼ੰਕਰ), ਨੂੰ ਨੰਗਲ ਰੋਡ, ਸ਼ਾਹਪੁਰ ਘਾਟੇ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਪੀ. (ਡੀ) ਡਾ. ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਥਾਣਾ ਗੜ੍ਹਸ਼ੰਕਰ ਅਤੇ ਮਾਹਿਲਪੁਰ ਪੁਲਿਸ ਨੇ ਜਾਂਚ ਸ਼ੁਰੂ ਕੀਤੀ।

ਪੁਲਿਸ ਨੇ ਦੱਸਿਆ ਕਿ ਮੁੱਖ ਦੋਸ਼ੀ ਨਵੀਨ ਕੁਮਾਰ, ਜੋ ਝੂੰਗੀਆਂ (ਬੀਨੇਵਾਲ) ਵਿਖੇ “ਨਵੀਂ ਫੈਸ਼ਨ ਪੁਆਇੰਟ” ਨਾਂ ਦੀ ਰੇਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ, ਉਸ ਦੀ ਦੁਕਾਨ ‘ਤੇ ਆਰੀਅਨ (ਮ੍ਰਿਤਕ) ਕੰਮ ਕਰਦਾ ਸੀ। ਆਰੀਅਨ ਨਵੀਨ ਦਾ ਮਾਮੇਰਾ ਭਰਾ ਸੀ ਅਤੇ ਉਹ ਆਪਣੀ ਅਲੱਗ ਦੁਕਾਨ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਸੀ। ਆਰੀਅਨ ਦਾ ਗਾਹਕਾਂ ਨਾਲ ਮੋਲਜੋਲ ਅਤੇ ਉਸ ਦੀ ਨਵੀਂ ਦੁਕਾਨ ਖੁੱਲ੍ਹਣ ਨਾਲ ਨਵੀਨ ਦੀ ਦੁਕਾਨ ਦੀ ਵਿਕਰੀ ਨੂੰ ਨੁਕਸਾਨ ਹੋਣ ਦਾ ਡਰ ਸੀ। ਇਸ ਰੰਜਿਸ਼ ਕਾਰਨ ਨਵੀਨ ਨੇ ਆਰੀਅਨ ਦੇ ਕਤਲ ਦੀ ਸਾਜ਼ਿਸ਼ ਰਚੀ। ਨਵੀਨ ਨੇ ਆਰੀਅਨ ਨੂੰ ਬਹਾਨੇ ਨਾਲ ਸੁੰਨਸਾਨ ਜਗ੍ਹਾ ‘ਤੇ ਬੁਲਾਇਆ। ਉਥੇ ਉਸ ਨੇ ਆਪਣੇ ਨਾਜਾਇਜ਼ .32 ਬੋਰ ਪਿਸਤੌਲ ਨਾਲ ਆਰੀਅਨ ਦੇ ਸਿਰ ਅਤੇ ਛਾਤੀ ‘ਤੇ ਦੋ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

Leave a Reply

Your email address will not be published. Required fields are marked *