June 15, 2025

Helicopter crash in Uttarakhand: 5 ਸ਼ਰਧਾਲੂਆਂ ਦੀ ਹੋਈ ਮੌਤ, Dehradun ਤੋਂ Kedarnath ਜਾ ਰਿਹਾ ਸੀ, ਬਚਾਅ ਕਾਰਜ ਜਾਰੀ

0
Screenshot 2025-06-15 100024

ਸਵੇਰੇ ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਗੌਰੀਕੁੰਡ ਇਲਾਕੇ ਵਿੱਚ ਇੱਕ ਦੁਖਦਾਈ ਹੈਲੀਕਾਪਟਰ ਹਾਦਸਾ ਵਾਪਰਿਆ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਇਹ ਹੈਲੀਕਾਪਟਰ, ਜੋ ਆਰੀਅਨ ਏਵੀਏਸ਼ਨ ਦਾ ਸੀ, ਦੇਹਰਾਦੂਨ ਤੋਂ ਕੇਦਾਰਨਾਥ ਜਾ ਰਿਹਾ ਸੀ ਅਤੇ ਇਸ ਵਿੱਚ 7 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਪਾਇਲਟ ਵੀ ਸ਼ਾਮਲ ਸੀ। ਹੈਲੀਕਾਪਟਰ ਨੇ ਕੇਦਾਰਨਾਥ ਤੋਂ ਗੁਪਤਕਾਸ਼ੀ ਵੱਲ ਉਡਾਣ ਭਰੀ ਸੀ, ਇਹ ਹੈਲੀਕਾਪਟਰ ਪਰ ਜੰਗਲੀ ਇਲਾਕੇ ਵਿੱਚ ਕ੍ਰੈਸ਼ ਹੋ ਗਿਆ।

ਹੈਲੀਕਾਪਟਰ ਦੇ ਕ੍ਰੈਸ਼ ਹੋਣ ਦਾ ਸਹੀ ਕਾਰਨ ਅਜੇ ਸਾਹਮਣੇ ਨਹੀਂ ਆਇਆ, ਪਰ ਮੁੱਢਲੀ ਜਾਣਕਾਰੀ ਅਨੁਸਾਰ ਤਕਨੀਕੀ ਖਰਾਬੀ ਜਾਂ ਮੌਸਮ ਦੀਆਂ ਸਥਿਤੀਆਂ ਕਾਰਨ ਹੈਲੀਕਾਪਟਰ ਕ੍ਰੈਸ਼ ਹੋ ਸਕਦਾ ਹੈ। ਬਚਾਅ ਟੀਮਾਂ ਅਤੇ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਬਚਾਅ ਟੀਮਾਂ ਨੂੰ ਤੁਰੰਤ ਕਾਰਵਾਈ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ।

ਤੁਹਾਨੂੰ ਦੱਸ ਦਈਏ ਇਹ ਪਿਛਲੇ 40 ਦਿਨਾਂ ਵਿੱਚ ਉਤਰਾਖੰਡ ਵਿੱਚ ਹੈਲੀਕਾਪਟਰ ਹਾਦਸੇ ਨਾਲ ਜੁੜਿਆ ਪੰਜਵਾਂ ਹੈ| 8 ਮਈ ਨੂੰ ਗੰਗੋਤਰੀ ਜਾ ਰਿਹਾ ਇੱਕ ਹੈਲੀਕਾਪਟਰ ਉਤਰਕਾਸ਼ੀ ‘ਚ ਕ੍ਰੈਸ਼ ਹੋਇਆ ਸੀ, ਜਿਸ ਵਿੱਚ 6 ਲੋਕਾਂ ਦੀ ਮੌਤ ਹੋਈ ਸੀ। 12 ਮਈ ਨੂੰ ਬਦਰੀਨਾਥ ਤੋਂ ਸਿਰਸੀ ਜਾ ਰਿਹਾ ਇੱਕ ਹੈਲੀਕਾਪਟਰ ਮੌਸਮ ਦੀ ਖਰਾਬੀ ਕਾਰਨ ਉਖੀਮਠ ਵਿੱਚ ਜ਼ਮੀਨ ‘ਤੇ ਉਤਰਿਆ ਸੀ। 17 ਮਈ ਨੂੰ ਏਮਜ਼ ਰਿਸ਼ੀਕੇਸ਼ ਦੀ ਹੈਲੀ-ਐਂਬੂਲੈਂਸ ਕੇਦਾਰਨਾਥ ਹੈਲੀਪੈਡ ਨੇੜੇ ਕ੍ਰੈਸ਼ ਹੋਈ ਸੀ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 7 ਜੂਨ ਨੂੰ ਬਦਾਸੂ ‘ਚ ਕੇਸਟ੍ਰਲ ਏਵੀਏਸ਼ਨ ਦੇ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਸੜਕ ‘ਤੇ ਉਤਾਰਨਾ ਪਿਆ ਸੀ, ਜਿਸ ਵਿੱਚ ਸਾਰੇ ਯਾਤਰੀ ਸੁਰੱਖਿਅਤ ਸਨ।

Leave a Reply

Your email address will not be published. Required fields are marked *