June 24, 2025

Gujarat Weather: Surat ਸਮੇਤ 8 ਜ਼ਿਲ੍ਹਿਆਂ’ਚ ਔਰੇਂਜ ਅਲਰਟ ਜਾਰੀ, ਭਾਰੀ ਬਾਰਿਸ਼ ਦੀ ਭਵਿੱਖਬਾਣੀ

0
ere

ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਮੌਨਸੂਨ ਦੀ ਭਾਰੀ ਬਾਰਿਸ਼ ਨੇ ਭਾਰੀ ਤਬਾਹੀ ਮਚਾਈ, ਜਿਸ ਨੇ ਸ਼ਹਿਰ ਦੇ ਜਨਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ।ਪਿਛਲੇ 22 ਘੰਟਿਆਂ ਵਿੱਚ ਸੂਰਤ ਸ਼ਹਿਰ ਵਿੱਚ 9.92 ਇੰਚ ਬਾਰਿਸ਼ ਹੋਈ, ਜੋ ਸੂਬੇ ਵਿੱਚ ਸਭ ਤੋਂ ਵੱਧ ਸੀ। ਸੂਰਤ ਦੇ ਕਈ ਇਲਾਕਿਆਂ ਜਿਵੇਂ ਕਿ ਵਰਾਛਾ, ਅਡਾਜਣ, ਅਤੇ ਡਭੋਲੀ ਵਿੱਚ ਗੰਭੀਰ ਜਲਭਰਾਅ ਦੀ ਸਥਿਤੀ ਪੈਦਾ ਹੋਈ। ਸੜਕਾਂ ਨਦੀਆਂ ਵਿੱਚ ਤਬਦੀਲ ਹੋ ਗਈਆਂ, ਅਤੇ ਵਾਹਨ ਪਾਣੀ ਵਿੱਚ ਡੁੱਬ ਗਏ। ਘਰਾਂ ਅਤੇ ਅਪਾਰਟਮੈਂਟਸ ਦੇ ਗਰਾਊਂਡ ਫਲੋਰ ਤੱਕ ਪਾਣੀ ਦਾਖਲ ਹੋ ਗਿਆ।

ਸੜਕਾਂ ‘ਤੇ ਜਲਭਰਾਅ ਕਾਰਨ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ, ਜਿਸ ਨਾਲ ਸ਼ਹਿਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੂਰਤ ਵਿੱਚ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਪਾਣੀ ਦਾਖਲ ਹੋਣ ਨਾਲ ਵੱਡੇ ਪੱਧਰ ‘ਤੇ ਨੁਕਸਾਨ ਹੋਇਆ।

Leave a Reply

Your email address will not be published. Required fields are marked *