Geeta Samota: Mount Everest ‘ਤੇ ਤਿਰੰਗਾ ਲਹਿਰਾਉਣ ਵਾਲੀ ਪਹਿਲੀ CISF ਮਹਿਲਾ

ਸੀਆਈਐਸਐਫ (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਦੀ ਸਬ-ਇੰਸਪੈਕਟਰ ਗੀਤਾ ਸਮੋਤਾ ਨੇ ਮਾਊਂਟ ਐਵਰੈਸਟ ਦੀ 8,849 ਮੀਟਰ (29,032 ਫੁੱਟ) ਉੱਚੀ ਚੋਟੀ ‘ਤੇ ਤਿਰੰਗਾ ਝੰਡਾ ਲਹਿਰਾ ਕੇ ਇਤਿਹਾਸ ਰਚਿਆ। ਉਹ ਮਾਊਂਟ ਐਵਰੈਸਟ ‘ਤੇ ਤਿਰੰਗਾ ਲਹਿਰਾਉਣ ਵਾਲੀ ਸੀਆਈਐਸਐਫ ਦੀ ਪਹਿਲੀ ਮਹਿਲਾ ਅਧਿਕਾਰੀ ਬਣੀ ਹੈ।
ਦੱਸ ਦਈਏ ਗੀਤਾ ਸਮੋਤਾ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਚੱਕ ਪਿੰਡ ਦੀ ਵਸਨੀਕ, ਗੀਤਾ ਨੇ 2011 ਵਿੱਚ ਸੀਆਈਐਸਐਫ ਵਿੱਚ ਸੇਵਾ ਸ਼ੁਰੂ ਕੀਤੀ ਸੀ ਅਤੇ ਕਈ ਪਰਬਤਾਰੋਹਣ ਕੋਰਸ ਪੂਰੇ ਕੀਤੇ। ਉਸ ਦੀ ਇਸ ਪ੍ਰਾਪਤੀ ਨੇ ਨਾ ਸਿਰਫ ਸੀਆਈਐਸਐਫ ਦੀ ਸ਼ਕਤੀ ਅਤੇ ਸਮਰਪਣ ਨੂੰ ਦਰਸਾਇਆ, ਸਗੋਂ ਭਾਰਤੀ ਮਹਿਲਾਵਾਂ ਦੀ ਹਿੰਮਤ ਅਤੇ ਸਾਹਸ ਨੂੰ ਵੀ ਵਿਸ਼ਵ ਪੱਧਰ ‘ਤੇ ਪ੍ਰਦਰਸ਼ਿਤ ਕੀਤਾ।