European Para Archery World Ranking Tournament: ਪੰਜਾਬ ਦੀ ਪੂਜਾ ਨੇ ਯੂਰਪੀਅਨ ਟੂਰਨਾਮੈਂਟ ’ਚ ਚਮਕਾਇਆ ਨਾਮ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਤੀਰਅੰਦਾਜ਼ ਪੂਜਾ ਨੇ ਇਟਲੀ ਦੇ ਰੋਮ ਵਿਖੇ ਹੋਏ ਯੂਰਪੀਅਨ ਪੈਰਾ ਆਰਚਰੀ ਵਰਲਡ ਰੈਂਕਿੰਗ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਉਸ ਨੇ ਤਿੰਨ ਤਮਗੇ ਜਿੱਤੇ, ਜੋ ਉਸ ਦੀ ਮਿਹਨਤ ਅਤੇ ਲਗਨ ਦਾ ਸਬੂਤ ਹਨ। ਪੂਜਾ ਦੀਆਂ ਇਨ੍ਹਾਂ ਪ੍ਰਾਪਤੀਆਂ ਨੇ ਨਾ ਸਿਰਫ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਮਾਣ ਵਧਾਇਆ ਸਗੋਂ ਭਾਰਤੀ ਪੈਰਾ ਤੀਰਅੰਦਾਜ਼ੀ ਨੂੰ ਵੀ ਅੰਤਰਰਾਸ਼ਟਰੀ ਪੱਧਰ ’ਤੇ ਨਵੀਂ ਪਛਾਣ ਦਿਵਾਈ।
ਪੂਜਾ ਨੇ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਸ ਨੇ ਸਥਿਰਤਾ ਅਤੇ ਸ਼ੁੱਧਤਾ ਨਾਲ ਤੀਰਅੰਦਾਜ਼ੀ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ, ਜੋ ਕਿ ਅੰਤਰਰਾਸ਼ਟਰੀ ਪੱਧਰ ’ਤੇ ਉਸ ਦੀ ਮੁਹਾਰਤ ਨੂੰ ਦਰਸਾਉਂਦਾ ਹੈ।
ਪੂਜਾ ਨੇ ਸਰਬਜੀਤ ਕੌਰ ਨਾਲ ਮਿਲ ਕੇ ਵਿਮੈਨਜ਼ ਡਬਲ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ। ਦੋਵਾਂ ਨੇ ਸ਼ਾਨਦਾਰ ਤਾਲਮੇਲ ਅਤੇ ਤਕਨੀਕ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਨੂੰ ਇਹ ਸਫਲਤਾ ਦਿਵਾਈ।
ਪੂਜਾ ਨੇ ਸੰਜੀਵ ਸਿੰਘ ਨਾਲ ਮਿਲ ਕੇ ਮਿਕਸਡ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਮੁਕਾਬਲੇ ਵਿੱਚ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੀਆਂ ਮਜ਼ਬੂਤ ਟੀਮਾਂ ਨੂੰ ਸਖ਼ਤ ਟੱਕਰ ਦਿੱਤੀ ਅਤੇ ਦੂਜਾ ਸਥਾਨ ਹਾਸਲ ਕੀਤਾ।