Earthquake News: Taiwan ‘ਚ 6.4 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

ਤਾਈਵਾਨ ਦੇ ਪੂਰਬੀ ਤੱਟ ‘ਦੇ ਨੇੜੇ ਸਮੁੰਦਰ ਵਿੱਚ 6.4 ਤੀਬਰਤਾ ਦਾ ਭੂਚਾਲ ਆਇਆ। ਜਿਸ ਦਾ ਰਿਕਟਰ ਪੈਮਾਨੇ ‘ਤੇ ਤੀਬਰਤਾ 6.4 ਮਾਪੀ ਗਈ ਅਤੇ ਇਸ ਦੀ ਡੂੰਘਾਈ 30.9 ਕਿਲੋਮੀਟਰ ਸੀ। ਤਾਈਵਾਨ ਦੀ ਸੈਂਟਰਲ ਵੈਦਰ ਬਿਊਰੋ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਭੂਚਾਲ ਦੀ ਤੀਬਰਤਾ 5- ਦੇ ਪੱਧਰ ‘ਤੇ ਸੀ। ਇਹ ਭੂਚਾਲ ਝਟਕੇ ਸਥਾਨਕ ਸਮੇਂ ਅਨੁਸਾਰ ਸ਼ਾਮ 5:00 ਵਜੇ (IST ਅਨੁਸਾਰ 2:30 ਵਜੇ) ਮਹਿਸੂਸ ਕੀਤੇ ਗਏ ਸਨ।
ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਜਾਨਮਾਲ ਦੇ ਨੁਕਸਾਨ ਜਾਂ ਵੱਡੀ ਤਬਾਹੀ ਦੀ ਕੋਈ ਖਬਰ ਨਹੀਂ ਹੈ। ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਸਥਾਨਕ ਅਧਿਕਾਰੀ ਅਤੇ ਐਮਰਜੈਂਸੀ ਸੇਵਾਵਾਂ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ, ਤਾਂ ਜੋ ਸਮੇ ‘ਤੇ ਸਹਾਇਤਾ ਮੁਹਈਆ ਕਰਵਾਈ ਜਾ ਸਕੇ |