Amritsar Double Murder: ਨਾਜਾਇਜ਼ ਸੰਬੰਧਾਂ ਕਾਰਨ ਪਿਤਾ ਨੇ ਕੀਤਾ ਧੀ ਅਤੇ ਨੌਜਵਾਨ ਦਾ ਕਤਲ, ਦੋਸ਼ੀ ਗ੍ਰਿਫਤਾਰ

ਪੁਲਿਸ ਥਾਣਾ ਲੋਪੋਕੇ ਅਧੀਨ ਪਿੰਡ ਬੋਪਾਰਾਏ ਬਾਜ ਸਿੰਘ ਵਿਖੇ ਨਾਜਾਇਜ਼ ਸੰਬੰਧਾਂ ਕਾਰਨ ਜੋਬਨਦੀਪ ਸਿੰਘ ਅਤੇ ਸੁਖਬੀਰ ਕੌਰ ਦਾ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਡੀ.ਐਸ.ਪੀ. ਰਾਜਾਸਾਂਸੀ ਇੰਦਰਜੀਤ ਸਿੰਘ ਅਨੁਸਾਰ, ਜੋਬਨਦੀਪ ਸਿੰਘ, ਪੁੱਤਰ ਲਖਵਿੰਦਰ ਸਿੰਘ, ਵਾਸੀ ਪਿੰਡ ਕਾਕੜ, ਦਾ ਗੁਰਦਿਆਲ ਸਿੰਘ ਦੇ ਘਰ ਆਉਣਾ-ਜਾਣਾ ਸੀ। ਇਸ ਦੌਰਾਨ ਉਸ ਦੇ ਗੁਰਦਿਆਲ ਸਿੰਘ ਦੀ ਧੀ ਸੁਖਬੀਰ ਕੌਰ ਨਾਲ ਨਾਜਾਇਜ਼ ਸੰਬੰਧ ਬਣ ਗਏ। ਜਦੋਂ ਇਸ ਦੀ ਜਾਣਕਾਰੀ ਗੁਰਦਿਆਲ ਸਿੰਘ ਨੂੰ ਮਿਲੀ, ਉਸ ਨੇ ਤੇਜ਼ਧਾਰ ਹਥਿਆਰ ਨਾਲ ਦੋਹਾਂ ਦਾ ਕਤਲ ਕਰ ਦਿੱਤਾ। ਇਹ ਘਟਨਾ 3 ਜੂਨ, 2025 ਨੂੰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ।
ਗੁਰਦਿਆਲ ਸਿੰਘ (55) ਨੂੰ ਪੁਲਿਸ ਨੇ ਘਟਨਾ ਵਾਲੇ ਦਿਨ ਹੀ ਗ੍ਰਿਫਤਾਰ ਕਰ ਲਿਆ ਅਤੇ ਉਸ ਖ਼ਿਲਾਫ਼ ਲਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ। ਮ੍ਰਿਤਕਾਂ ਦੇ ਸਰੀਰ ਪੋਸਟਮਾਰਟਮ ਲਈ ਭੇਜੇ ਗਏ ਹਨ, ਅਤੇ ਪੰਜਾਬ ਪੁਲਿਸ ਇਸ ਘਟਨਾ ਦੀ ਜਾਂਚ ਪੜਤਾਲ ਕਰ ਰਹੀ ਹੈ।