Delhi ਦੇ ਲੱਖਾਂ ਆਟੋ ਚਾਲਕਾਂ ਨੂੰ ਸਰਕਾਰ ਦੀ ਵੱਡੀ ਰਾਹਤ

Delhi: ਦਿੱਲੀ ਸਰਕਾਰ ਨੇ ਆਟੋ ਰਿਕਸ਼ਾ ਚਾਲਕਾਂ ਨੂੰ ਵੱਡੀ ਰਾਹਤ ਦੇਣ ਵਾਲੇ ਕਈ ਕਦਮ ਚੁੱਕੇ ਹਨ, ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਦੀ ਨਵੀਂ ਇਲੈਕਟ੍ਰਿਕ ਵਾਹਨ (EV) ਨੀਤੀ ਨੂੰ ਅਗਲੇ ਤਿੰਨ ਮਹੀਨਿਆਂ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸਦਾ ਮਤਲਬ ਹੈ ਕਿ ਫਿਲਹਾਲ, ਪੁਰਾਣੀ ਈਵੀ ਨੀਤੀ ਲਾਗੂ ਰਹੇਗੀ ਅਤੇ ਸੀਐਨਜੀ ਨਾਲ ਚੱਲਣ ਵਾਲੇ ਆਟੋ ਰਿਕਸ਼ਾ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ
ਦਿੱਲੀ ਦੇ ਟਰਾਂਸਪੋਰਟ ਮੰਤਰੀ ਪੰਕਜ ਸਿੰਘ ਨੇ ਸਪੱਸ਼ਟ ਕੀਤਾ ਕਿ EV ਨੀਤੀ ਨਾਲ ਕੋਈ ਆਟੋ ਜਾਂ ਸਕੂਟਰ ਪ੍ਰਭਾਵਿਤ ਨਹੀਂ ਹੋਵੇਗਾ, ਅਤੇ ਸਰਕਾਰ ਦਿੱਲੀ ਵਾਸੀਆਂ ਲਈ ਹੋਰ ਸਹੂਲਤਾਂ ਲਿਆਉਣ ‘ਤੇ ਕੰਮ ਕਰ ਰਹੀ ਹੈ। ਪਰ ਇਸ ਵਿੱਚ ਤਿੰਨ ਪਹੀਆ ਵਾਹਨਾਂ ‘ਤੇ ਪਾਬੰਦੀ ਲਗਾਉਣ ਦੀ ਵੀ ਕੋਈ ਯੋਜਨਾ ਨਹੀਂ ਹੈ। ਮੌਜੂਦਾ ਨੀਤੀ ਲਗਭਗ ਤਿੰਨ ਤੋਂ ਚਾਰ ਹੋਰ ਮਹੀਨਿਆਂ ਤੱਕ ਲਾਗੂ ਰਹੇਗੀ। ਇਸ ਤੋਂ ਬਾਅਦ ਨਵੀਂ ਨੀਤੀ ‘ਤੇ ਵਿਚਾਰ ਕੀਤਾ ਜਾਵੇਗਾ।