June 15, 2025

Char Dham Yatra 2025: ਕੇਦਾਰਨਾਥ ਮੰਦਿਰ ਦੇ ਕਿਵਾੜ ਅੱਜ ਖੁੱਲੇ

0
Screenshot 2025-05-02 110840

ਹਰ ਸਾਲ ਲੱਖਾਂ ਸ਼ਰਧਾਲੂ ਕੇਦਾਰਨਾਥ ਦਰਸ਼ਨਾਂ ਲਈ ਆਉਂਦੇ ਹਨ | ਕੇਦਾਰਨਾਥ ਧਾਮ ਦੇ ਦਰਵਾਜ਼ੇ ਅੱਜ ਸ਼ੁੱਕਰਵਾਰ, ਸਵੇਰੇ 7 ਵਜੇ ਵਿਸ਼ੇਸ਼ ਸ਼ੁਭ ਸਮੇਂ ਵਿੱਚ ਖੋਲ੍ਹ ਦਿੱਤੇ ਗਏ ਹਨ। ਜਿਸ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਹਿੱਸਾ ਲਿਆ। ਚਾਰ ਧਾਮ ਯਾਤਰਾ ਦੀ ਸ਼ੁਰੂਆਤ ਵੀ ਇਸ ਨਾਲ ਹੋ ਗਈ ਹੈ, ਅਤੇ ਮੰਦਿਰ ਫੁੱਲਾਂ ਨਾਲ ਸਜਾਇਆ ਗਿਆ ਹੈ। ਸ਼ਰਧਾਲੂ ਹੁਣ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਸਕਦੇ ਹਨ।

ਕੇਦਾਰਨਾਥ ਮੰਦਿਰ, ਜੋ 12 ਜੋਤਿਰਲਿੰਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕੇਦਾਰਨਾਥ ਧਾਮ ਉੱਤਰਾਖੰਡ ਦੀ ਚਾਰ ਧਾਮ ਯਾਤਰਾ ਵਿੱਚ ਤੀਜਾ ਧਾਮ ਹੈ। ਇਹ ਮੰਨਿਆ ਜਾਂਦਾ ਹੈ ਕਿ ਪਾਂਡਵਾਂ ਨੇ ਇਸ ਮੰਦਿਰ ਦੀ ਸਥਾਪਨਾ ਕੀਤੀ ਸੀ, ਅਤੇ ਇਸ ਨੂੰ ਆਦਿ ਸ਼ੰਕਰਾਚਾਰੀਆ ਨੇ ਪੁਨਰਗਠਨ ਕੀਤਾ ਸੀ।

ਕਿਵਾੜ ਖੋਲ੍ਹਣ ਦੇ ਮੌਕੇ ‘ਤੇ ਰੰਗ-ਬਿਰੰਗੇ ਫੁੱਲਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਮੰਦਿਰ ਦੇ ਆਲੇ-ਦੁਆਲੇ ਅਤੇ ਅੰਦਰੂਨੀ ਹਿੱਸੇ ਨੂੰ ਗੁਲਾਬ, ਮੈਰੀਗੋਲਡ, ਜਰਬੇਰਾ ਅਤੇ ਹੋਰ ਸੁੰਦਰ ਫੁੱਲਾਂ ਦੀਆਂ ਮਾਲਾਵਾਂ ਅਤੇ ਸਜਾਵਟ ਨਾਲ ਸ਼ਿੰਗਾਰਿਆ ਗਿਆ, ਜਿਸ ਨੇ ਮੰਦਿਰ ਦੀ ਰੌਣਕ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ।

ਕੇਦਾਰਨਾਥ, ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਸਥਿਤ, ਭਾਰਤ ਦਾ ਇੱਕ ਪ੍ਰਮੁੱਖ ਹਿੰਦੂ ਤੀਰਥ ਸਥਾਨ ਹੈ। ਸਮੁੰਦਰ ਤੱਕ ਤੋਂ ਲਗਭਗ 3,583 ਮੀਟਰ ਦੀ ਉਚਾਈ ‘ਤੇ ਵਸਿਆ ਇਹ ਪਵਿੱਤਰ ਸਥਾਨ ਚਾਰ ਧਾਮ ਯਾਤਰਾ ਦਾ ਅਹਿਮ ਹਿੱਸਾ ਅਤੇ 12 ਜੋਤਿਰਲਿੰਗਾਂ ਵਿੱਚੋਂ ਇੱਕ ਹੈ। ਕੇਦਾਰਨਾਥ ਮੰਦਿਰ, ਜੋ ਭਗਵਾਨ ਸ਼ਿਵ ਨੂੰ ਸਮਰਪਿਤ ਹੈ । ਮੰਦਿਰ ਸਾਲ ਦੇ ਛੇ ਮਹੀਨੇ ਖੁੱਲ੍ਹਦਾ ਹੈ, ਕਿਉਂਕਿ ਸਰਦੀਆਂ ਵਿੱਚ ਭਾਰੀ ਬਰਫਬਾਰੀ ਕਾਰਨ ਇਹ ਬੰਦ ਰਹਿੰਦਾ ਹੈ।

Leave a Reply

Your email address will not be published. Required fields are marked *