June 23, 2025

Chandigarh High Court ‘ਚ ਲੱਗੀ ਭਿਆਨਕ ਅੱਗ, ਲੇਡੀਜ਼ ਬਾਰ ਰੂਮ ਹੋਇਆ ਤਬਾਹ, ਜਾਂਚ ਜਾਰੀ

0
vvf

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਮੁੱਖ ਇਮਾਰਤ ਦੇ ਗਰਾਊਂਡ ਫਲੋਰ ‘ਤੇ ਸਥਿਤ ਲੇਡੀਜ਼ ਬਾਰ ਰੂਮ ਵਿੱਚ ਭਿਆਨਕ ਅੱਗ ਲੱਗ ਗਈ ਹੈ । ਇਹ ਰੂਮ ਮਹਿਲਾ ਵਕੀਲਾਂ ਲਈ ਰਾਖਵਾਂ ਹੈ, ਜਿੱਥੇ ਉਹ ਮੀਟਿੰਗਾਂ, ਦਸਤਾਵੇਜ਼ਾਂ ਦੀ ਤਿਆਰੀ ਅਤੇ ਆਰਾਮ ਲਈ ਸਮਾਂ ਬਿਤਾਉਂਦੀਆਂ ਹਨ।ਲੇਡੀਜ਼ ਬਾਰ ਰੂਮ ਵਿੱਚ ਮੌਜੂਦ ਕਈ ਮਹੱਤਵਪੂਰਨ ਦਸਤਾਵੇਜ਼, ਕੇਸ ਫਾਈਲਾਂ, ਅਤੇ ਨਿੱਜੀ ਸਮਾਨ ਜਲ ਕੇ ਨਸ਼ਟ ਹੋ ਗਏ। ਇਸ ਨਾਲ ਵਕੀਲਾਂ ਨੂੰ ਆਪਣੇ ਕੰਮਕਾਜ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਲੱਗਦੇ ਚੈਂਬਰਾਂ ਵਿੱਚ ਵੀ ਕੁਝ ਦਸਤਾਵੇਜ਼ ਅਤੇ ਸਮਾਨ ਨੂੰ ਨੁਕਸਾਨ ਪਹੁੰਚਿਆ।

ਫਾਇਰ ਟੈਂਡਰ ਸਵੇਰੇ 5:00 ਵਜੇ ਦੇ ਕਰੀਬ ਮੌਕੇ ‘ਤੇ ਪਹੁੰਚੇ ਅਤੇ 5:15 ਵਜੇ ਤੱਕ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਫਾਇਰ ਵਿਭਾਗ ਦੀ ਸਮੇਂ ਸਿਰ ਕਾਰਵਾਈ ਨੇ ਅੱਗ ਨੂੰ ਮੁੱਖ ਬਾਰ ਰੂਮ ਅਤੇ ਹੋਰ ਇਮਾਰਤ ਦੇ ਹਿੱਸਿਆਂ ਤੱਕ ਫੈਲਣ ਤੋਂ ਰੋਕ ਲਿਆ। ਹਾਈ ਕੋਰਟ ਪ੍ਰਸ਼ਾਸਨ ਅਤੇ ਫਾਇਰ ਵਿਭਾਗ ਨੇ ਮਿਲ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲੈਕਟ੍ਰੀਕਲ ਸਿਸਟਮ, ਵਾਇਰਿੰਗ, ਅਤੇ ਹੋਰ ਸੰਭਾਵੀ ਕਾਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *