Central government ਦਾ ਵੱਡਾ ਫੈਸਲਾ, AC ਦਾ ਤਾਪਮਾਨ 20-28 ਡਿਗਰੀ ’ਤੇ ਹੋਵੇਗਾ ਸੀਮਤ

ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖਟੜ ਨੇ ਘੋਸ਼ਣਾ ਕੀਤੀ ਹੈ ਕਿ ਸਰਕਾਰ ਜਲਦੀ ਹੀ ਏਅਰ ਕੰਡੀਸ਼ਨਰਦੇ ਤਾਪਮਾਨ ਨੂੰ ਸਟੈਂਡਰਡਾਈਜ਼ ਕਰਨ ਵਾਲੀ ਨੀਤੀ ਲਾਗੂ ਕਰੇਗੀ। ਇਸ ਨਵੇਂ ਨਿਯਮ ਅਨੁਸਾਰ, AC ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਘੱਟ ਅਤੇ 28 ਡਿਗਰੀ ਸੈਲਸੀਅਸ ਤੋਂ ਵੱਧ ਨਹੀਂ ਸੈੱਟ ਕੀਤਾ ਜਾ ਸਕੇਗਾ।
ਇਸ ਕਦਮ ਦਾ ਮਕਸਦ ਊਰਜਾ ਦੀ ਖਪਤ ਘਟਾਉਣਾ, ਬਿਜਲੀ ਦੇ ਬਿੱਲਾਂ ਵਿੱਚ ਕਮੀ ਕਰਨਾ ਅਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਬਿਊਰੋ ਆਫ ਐਨਰਜੀ ਐਫੀਸ਼ੈਂਸੀ (BEE) ਮੁਤਾਬਕ, ਹਰ ਇੱਕ ਡਿਗਰੀ ਤਾਪਮਾਨ ਵਧਾਉਣ ਨਾਲ ਲਗਭਗ 6% ਬਿਜਲੀ ਦੀ ਬਚਤ ਹੁੰਦੀ ਹੈ। ਜੇਕਰ ਅੱਧੇ ਭਾਰਤ ਦੇ AC ਉਪਭੋਗਤਾ ਇਸ ਨੂੰ ਅਪਣਾਉਂਦੇ ਹਨ, ਤਾਂ ਸਾਲਾਨਾ 10 ਅਰਬ ਯੂਨਿਟ ਬਿਜਲੀ ਦੀ ਬਚਤ ਹੋ ਸਕਦੀ ਹੈ ਅਤੇ 8.2 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਨਿਕਾਸ ਘਟਾਇਆ ਜਾ ਸਕਦਾ ਹੈ।
ਭਾਰਤ ਵਿੱਚ AC ਦੀ ਵਧਦੀ ਮੰਗ ਕਾਰਨ ਬਿਜਲੀ ਦੀ ਖਪਤ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ (IEA) ਮੁਤਾਬਕ, 2050 ਤੱਕ AC ਦੀ ਗਲੋਬਲ ਮੰਗ ਤਿੰਨ ਗੁਣਾ ਹੋ ਜਾਵੇਗੀ। ਭਾਰਤ ਵਿੱਚ 2030 ਤੱਕ AC ਦੀ ਕੁੱਲ ਸਥਾਪਿਤ ਸਮਰੱਥਾ 250 ਮਿਲੀਅਨ ਟਨ ਰੈਫ੍ਰਿਜਰੇਸ਼ਨ (TR) ਤੱਕ ਪਹੁੰਚ ਸਕਦੀ ਹੈ, ਜੋ 200 ਗੀਗਾਵਾਟ ਦੀ ਬਿਜਲੀ ਮੰਗ ਨੂੰ ਵਧਾਏਗੀ। ਇਸ ਨੀਤੀ ਨਾਲ ਪੀਕ ਡਿਮਾਂਡ ਨੂੰ 3 ਗੀਗਾਵਾਟ ਤੱਕ ਘਟਾਇਆ ਜਾ ਸਕਦਾ ਹੈ।