CBI Raids: ਆਪ ਨੇਤਾ ਦੁਰਗੇਸ਼ ਪਾਠਕ ਦੇ ਘਰ ਸੀਬੀਆਈ ਦਾ ਛਾਪਾ

Delhi News: ਸੀਬੀਆਈ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦੁਰਗੇਸ਼ ਪਾਠਕ ਦੇ ਦਿੱਲੀ ਸਥਿਤ ਘਰ ‘ਤੇ ਅੱਜ ਸਵੇਰੇ ਛਾਪਾ ਮਾਰਿਆ ਕੀਤੀ । ਇਹ ਕਾਰਵਾਈ ਵਿਦੇਸ਼ੀ ਫੰਡਿੰਗ ਦੀ ਉਲੰਘਣਾ ਨਾਲ ਸਬੰਧਤ ਇੱਕ ਮਾਮਲੇ ਵਿੱਚ ਕੀਤੀ ਗਈ, ਜਿਸ ਦਾ ਕੇਸ 16 ਅਪ੍ਰੈਲ ਨੂੰ ਦਰਜ ਕੀਤਾ ਗਿਆ ਸੀ। ਸੀਬੀਆਈ ਨੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਐਫਆਈਆਰ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰੈਸ ਕਾਨਫਰੰਸ ਰਾਹੀਂ ਦੁਰਗੇਸ਼ ਪਾਠਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਤੋਂ ਪਾਰਟੀ ਨੇ ਮੈਨੂੰ ਗੁਜਰਾਤ ਵਿੱਚ ਸਹਿ-ਇੰਚਾਰਜ ਬਣਾਇਆ ਹੈ, ਉਹ ਮੈਨੂੰ ਡਰਾਉਣ ਆਏ ਹਨ। ਪਿਛਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ 5 ਸੀਟਾਂ ਤੇ ਆਪ ਸਰਕਾਰ ਨੇ ਜਿੱਤ ਹਾਸਿਲ ਕੀਤੀ ਸੀ । ਉਸ ਤੋਂ ਬਾਅਦ, ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਡਰਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ।
ਦੁਰਗੇਸ਼ ਪਾਠਕ ਨੇ ਇਹ ਵੀ ਕਿਹਾ ਕਿ ਸੀਬੀਆਈ ਟੀਮ ਉਨ੍ਹਾਂ ਨੇ ਸਰਚ ਵਾਰੰਟ ਦਿਖਾਇਆ ਪਰ ਇਹ ਨਹੀਂ ਦੱਸਿਆ ਕਿ ਮਾਮਲਾ ਕੀ ਸੀ। ਘਰ ਦੀ 3/4 ਘੰਟੇ ਤਲਾਸ਼ੀ ਕਰਨ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਮਿਲਿਆ। ਹਰ ਇੱਕ ਚੀਜ਼ ਨੂੰ ਤਸੱਲੀ ਨਾਲ ਚੈੱਕ ਕੀਤਾ ਗਿਆ |
ਆਪ ਨੇ ਦਾਅਵਾ ਕੀਤਾ ਕਿ ਇਹ ਛਾਪਾ ਬੀਜੇਪੀ ਦੀ ਰਣਨੀਤੀ ਹੈ, ਜੋ ਗੁਜਰਾਤ ਵਿੱਚ ਆਪ ਦੀ ਵਧਦੀ ਪਕੜ ਤੋਂ ਘਬਰਾਈ ਹੋਈ ਹੈ, ਜਿੱਥੇ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 5 ਸੀਟਾਂ ਜਿੱਤੀਆਂ ਅਤੇ 14% ਵੋਟ ਸ਼ੇਅਰ ਹਾਸਲ ਕੀਤਾ ਸੀ।