Canada Election: 45ਵੀਂ ਸੰਸਦ ਚੋਣ ‘ਚ ਅੱਜ ਕੈਨੇਡਾ ਨੂੰ ਮਿਲੇਗਾ ਨਵਾਂ PM

ਕਾਬਲਾ ਲਿਬਰਲ ਪਾਰਟੀ ਦੇ ਮਾਰਕ ਕਾਰਨੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਪਿਏਰ ਪੋਇਲੀਵਰੇ ਵਿਚਕਾਰ ਹੈ। ਕੈਨੇਡਾ ਦੀ 45ਵੀਂ ਸੰਘੀ ਚੋਣ ਹੋ ਰਹੀ ਹੈ, ਜਿਸ ਵਿੱਚ 343 ਸੀਟਾਂ ਲਈ ਸੰਸਦ ਮੈਂਬਰ ਚੁਣੇ ਜਾਣਗੇ। ਕੈਨੇਡੀਅਨ ਵੋਟਰ ਸਿੱਧੇ ਪ੍ਰਧਾਨ ਮੰਤਰੀ ਨਹੀਂ ਚੁਣਦੇ, ਸਗੋਂ ਹਰੇਕ ਚੋਣ ਖੇਤਰ ਵਿੱਚ ਸੰਸਦ ਮੈਂਬਰ ਲਈ ਵੋਟ ਪਾਉਂਦੇ ਹਨ। ਜੋ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤਦੀ ਹੈ, ਉਸ ਦਾ ਲੀਡਰ ਆਮ ਤੌਰ ‘ਤੇ ਪ੍ਰਧਾਨ ਮੰਤਰੀ ਬਣਦਾ ਹੈ। ਜੇਕਰ ਕੋਈ ਪਾਰਟੀ ਬਹੁਮਤ ਹਾਸਲ ਨਹੀਂ ਕਰਦੀ, ਤਾਂ ਘੱਟ-ਗਿਣਤੀ ਸਰਕਾਰ ਬਣ ਸਕਦੀ ਹੈ, ਜਿਸ ਨੂੰ ਹੋਰ ਪਾਰਟੀਆਂ ਦੇ ਸਮਰਥਨ ਦੀ ਲੋੜ ਹੁੰਦੀ ਹੈ।
ਚੋਣਾਂ ਵਾਲੇ ਦਿਨ, ਪੋਲਿੰਗ ਸਟੇਸ਼ਨ 12 ਘੰਟੇ ਲਈ ਖੁੱਲ੍ਹੇ ਰਹਿਣਗੇ | ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਹੀ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ |