June 16, 2025

Building Collapsed: Mathura ਦੇ ਕੱਚੀ ਸੜਕ ਇਲਾਕੇ ਵਿੱਚ ਵੱਡਾ ਹਾਦਸਾ, ਖੁਦਾਈ ਕਾਰਨ ਇਮਾਰਤ ਡਿੱਗੀ, ਬਚਾਅ ਕਾਰਜ ਜਾਰੀ

0
Screenshot 2025-06-16 094856

ਮਥੁਰਾ ਦੇ ਕੱਚੀ ਸੜਕ ਇਲਾਕੇ ਵਿੱਚ ਇੱਕ ਵੱਡੀ ਦੁਰਘਟਨਾ ਵਾਪਰਿਆ, ਜਿੱਥੇ ਇੱਕ ਬਹੁ-ਮੰਜ਼ਿਲਾ ਇਮਾਰਤ ਢਹਿ ਗਈ, ਜਿਸ ਕਾਰਨ ਦੋ ਨਾਬਾਲਗ ਭੈਣਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ, ਇਸ ਹਾਦਸੇ ਦੇ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ ਅਤੇ ਇਹ ਨੇੜੇ ਚੱਲ ਰਹੀ ਖੁਦਾਈ ਦੇ ਕੰਮ ਕਾਰਨ ਵਾਪਰਿਆ, ਜਿਸ ਨੇ ਨੇੜਲੀਆਂ ਇਮਾਰਤਾਂ ਦੀ ਨੀਂਹ ਨੂੰ ਕਮਜ਼ੋਰ ਕਰ ਦਿੱਤਾ ਸੀ।

ਹਾਦਸੇ ਵਿੱਚ ਇੱਕ ਵਿਅਕਤੀ ਨੂੰ ਮਲਬੇ ਵਿੱਚੋਂ ਜਿਉਂਦਾ ਕੱਢਿਆ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਜ਼ਿਲ੍ਹਾ ਮੈਜਿਸਟਰੇਟ ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਮਾਰਤ ਇੱਕ ਟਿੱਲੇ ‘ਤੇ ਸਥਿਤ ਸੀ, ਅਤੇ ਮਲਬੇ ਵਿੱਚੋਂ ਹੋਰ ਕਿਸੇ ਦੇ ਦੱਬੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਇਸੇ ਲਈ ਬਚਾਅ ਕਾਰਜ ਜਾਰੀ ਹਨ। NDRF, SDRF, ਅੱਗ ਬੁਝਾਊ ਵਿਭਾਗ, ਪੁਲਿਸ, ਅਤੇ ਨਗਰ ਨਿਗਮ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ।

ਮਥੁਰਾ ਦੇ SSP ਸ਼ਲੋਕ ਕੁਮਾਰ ਨੇ ਦੱਸਿਆ ਕਿ ਖੁਦਾਈ ਦਾ ਕੰਮ ਸੁਨੀਲ ਚੇਨ ਨਾਂ ਦੇ ਵਿਅਕਤੀ ਦੀ ਅਗਵਾਈ ਵਿੱਚ ਹੋ ਰਿਹਾ ਸੀ, ਅਤੇ ਉਸ ਵਿਰੁੱਧ FIR ਦਰਜ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *