BSF jawans ਨੂੰ ਅਮਰਨਾਥ ਯਾਤਰਾ ਡਿਊਟੀ ਜਾਣ ਲਈ ਗੰਦੀ ਰੇਲਗੱਡੀ ਦਿੱਤੀ ਗਈ, Ashwini Vaishnav ਦੀ ਸਖ਼ਤ ਕਾਰਵਾਈ, 4 ਅਧਿਕਾਰੀ ਕੀਤੇ ਮੁਅੱਤਲ

ਬੀਐਸਐਫ ਦੇ ਜਵਾਨਾਂ ਨੂੰ ਡਿਊਟੀ ਲਈ ਲਿਜਾਉਣ ਵਾਲੀ ਰੇਲਗੱਡੀ ਦਾ ਡੱਬਾ ਖ਼ਸਤਾਹਾਲ ਹਾਲਤ ਵਿੱਚ ਹੋਣ ਦੀ ਖਬਰ ਸਾਹਮਣੇ ਆਈ। ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਈਆਂਰਹੀਆਂ ਹਨ ਜਿਸ ‘ਚ ਸਾਫ ਤੌਰ ‘ਤੇ ਦਿਖਾਈ ਦੇ ਰਿਹਾ ਕਿ ਟਰੇਨ ਦੇ ਡੱਬੇ ਦੀਆਂ ਸੀਟਾਂ ਟੁੱਟੀਆਂ ਹੋਈਆਂ ਸਨ, ਗੰਦਗੀ ਸੀ, ਅਤੇ ਬੁਨਿਆਦੀ ਸਹੂਲਤਾਂ ਜਿਵੇਂ ਪਾਣੀ ਅਤੇ ਸਾਫ਼-ਸਫ਼ਾਈ ਦੀ ਕਮੀ ਸੀ। ਇਹ ਘਟਨਾ ਅਲੀਪੁਰਦੁਆਰ ਰੇਲਵੇ ਡਵੀਜ਼ਨ (ਪੱਛਮੀ ਬੰਗਾਲ) ਨਾਲ ਸਬੰਧਤ ਸੀ, ਜਿੱਥੋਂ ਜਵਾਨਾਂ ਨੂੰ ਅਮਰਨਾਥ ਯਾਤਰਾ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤ੍ਰਿਪੁਰਾ ਤੋਂ ਕਸ਼ਮੀਰ ਡਿਊਟੀ ਲਈ ਰਵਾਨਾ ਕੀਤਾ ਜਾ ਰਿਹਾ ਸੀ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਤੁਰੰਤ ਕਾਰਵਾਈ ਕੀਤੀ। ਮੰਤਰੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ, ਜਿੱਥੇ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਨੇ ਐਲਾਨ ਕੀਤਾ ਕਿ ਅਲੀਪੁਰਦੁਆਰ ਮੰਡਲ ਦੇ ਚਾਰ ਰੇਲਵੇ ਅਧਿਕਾਰੀਆਂ ਨੂੰ ਲਾਪਰਵਾਹੀ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਟਰੇਨ ਦਾ ਰੇਕ (ਡੱਬਿਆਂ ਦਾ ਸੈੱਟ) ਬਦਲ ਦਿੱਤਾ ਗਿਆ ਤਾਂ ਜੋ ਜਵਾਨਾਂ ਨੂੰ ਅੱਗੇ ਦੀ ਯਾਤਰਾ ਲਈ ਉਚਿਤ ਸਹੂਲਤਾਂ ਮਿਲ ਸਕਣ।