Bhakra Beas Management Board: ਆਕਾਸ਼ਦੀਪ ਸਿੰਘ ਦਾ ਤਬਾਦਲਾ, ਸੰਜੀਵ ਕੁਮਾਰ ਦੀ ਨਿਯੁਕਤੀ ‘ਤੇ ਪੰਜਾਬ ਦੇ ਸ਼ੱਕ

BBMB ਨੇ ਵਾਟਰ ਰੈਗੂਲੇਸ਼ਨ ਦੇ ਡਾਇਰੈਕਟਰ ਆਕਾਸ਼ਦੀਪ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। BBMB ਨੇ ਆਕਾਸ਼ਦੀਪ ਦੀ ਥਾਂ ਸੰਜੀਵ ਕੁਮਾਰ ਨੂੰ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਹੈ। ਸੰਜੀਵ ਕੁਮਾਰ ਹਰਿਆਣਾ ਨਾਲ ਸਬੰਧ ਰੱਖਦੇ ਹਨ। ਸੰਜੀਵ ਕੁਮਾਰ, ਜੋ ਹਰਿਆਣਾ ਨਾਲ ਸਬੰਧਤ ਹਨ ਦੀ ਨਿਯੁਕਤੀ ਨੇ ਵੀ ਵਿਵਾਦ ਨੂੰ ਹੋਰ ਵਧਾਇਆ ਹੈ।
ਪੰਜਾਬ ਅਤੇ ਪੰਜਾਬੀ ਭਾਖਰਾ ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਹਰਿਆਣੇ ਨੂੰ ਪਾਣੀ ਦੇਣ ਦੇ ਫੈਸਲੇ ਦਾ ਸਖ਼ਤ ਵਿਰੋਧ ਕਰਦੇ ਹਨ, ਇਹ ਵਿਰੋਧ ਪੰਜਾਬ-ਹਰਿਆਣਾ ਪਾਣੀ ਵਿਵਾਦ, ਖਾਸ ਕਰ ਰਾਵੀ ਅਤੇ ਬਿਆਸ ਦਰਿਆਵਾਂ ਦੇ ਪਾਣੀ ਦੀ ਵੰਡ ਨੂੰ ਲੈ ਕੇ ਹੈ, ਜਿਸ ਨੂੰ BBMB ਸੰਭਾਲਦਾ ਹੈ। ਪੰਜਾਬ ਦਾ ਕਹਿਣਾ ਹੈ ਕਿ ਉਸ ਕੋਲ ਵਾਧੂ ਪਾਣੀ ਨਹੀਂ, ਕਿਉਂਕਿ ਝੋਨੇ ਦੀ ਬਿਜਾਈ ਸਮੇਤ ਖੇਤੀ ਲਈ ਪਾਣੀ ਦੀ ਲੋੜ ਹੈ, ਅਤੇ ਹਰਿਆਣੇ ਨੇ ਪਹਿਲਾਂ ਹੀ ਆਪਣੇ ਹਿੱਸੇ ਦਾ 103% ਪਾਣੀ ਵਰਤ ਲਿਆ। ਮਾਨ ਨੇ BJP ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਹਰਿਆਣੇ ‘ਤੇ BBMB ਰਾਹੀਂ ਪੰਜਾਬ ‘ਤੇ ਦਬਾਅ ਪਾਉਣ ਦਾ ਦੋਸ਼ ਲਾਇਆ।
ਦੱਸ ਦੇਈਏ ਕਿ BBMB ਨੇ ਹਰਿਆਣਾ ਨੂੰ ਭਾਖੜਾ ਡੈਮ ਤੋਂ 8500 ਕਿਊਬਿਕ ਪਾਣੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਦੂਜੇ ਪਾਸੇ ਪੰਜਾਬ ਨੇ ਇਸ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। BBMB ਵੱਲੋਂ ਇਸ ਮਾਮਲੇ ‘ਚ ਚੰਡੀਗੜ੍ਹ ਹੈੱਡਕੁਆਰਟਰ ਵਿਚ ਇਕ ਮੀਟਿੰਗ ਕੀਤੀ ਗਈ ਸੀ।