Bhabhi Kamal Kaur: ਕਾਰ ’ਚੋਂ ਮਸ਼ਹੂਰ social media Influencer ਦੀ ਮਿਲੀ ਲਾਸ਼ !

ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਦੇਰ ਰਾਤ, ਸਥਿਤ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਖੜੀ ਇੱਕ ਸ਼ੱਕੀ ਕਾਰ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਣ ਦੀ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ। ਦੱਸ ਦਈਏ ਮ੍ਰਿਤਕ ਔਰਤ ਦੀ ਪਛਾਣ ਹੋ ਗਈ, ਸੋਸ਼ਲ ਮੀਡੀਆ ਸਟਾਰ ਕੰਚਨ ਕੁਮਾਰੀ ਵਜੋਂ ਹੋਈ ਹੈ, ਜੋ ਇੰਸਟਾਗ੍ਰਾਮ ’ਤੇ “ਭਾਬੀ ਕਮਲ ਕੌਰ” ਦੇ ਨਾਂ ਨਾਲ ਮਸ਼ਹੂਰ ਸੀ।
ਸਥਾਨਕ ਲੋਕਾਂ ਅਤੇ ਹਸਪਤਾਲ ਦੇ ਵਰਕਰਾਂ ਨੇ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚੋਂ ਤੇਜ਼ ਬਦਬੂ ਆਉਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਪਿਛਲੀ ਸੀਟ ’ਤੇ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ । ਕਾਰ ਦੇ ਸ਼ੀਸ਼ੇ ਬੰਦ ਸਨ ਅਤੇ ਲਾਸ਼ ਤੋਂ ਤੀਖੀ ਬਦਬੂ ਆ ਰਹੀ ਸੀ।
ਕਾਰ ’ਤੇ ਜਾਅਲੀ ਨੰਬਰ ਪਲੇਟ ਲੱਗਣ ਕਾਰਨ ਵਾਹਨ ਦੀ ਅਸਲ ਪਛਾਣ ਅੱਜ ਪਤਾ ਨਹੀਂ ਲਗ ਸਕੀ ਪਰ ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸ ਵਿੱਚ ਮਿਲੇ ਸਮਾਨ ਦੀ ਜਾਂਚ ਸ਼ੁਰੂ ਕਰ ਦਿੱਤੀ।
ਐਸਪੀ ਨਰਿੰਦਰ ਸਿੰਘ ਅਤੇ ਥਾਣਾ ਕੈਂਟ ਦੇ ਐਸਐਚਓ ਦਲਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਓਹਨਾ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚਲਦਾ ਹੈ ਕਿ ਲਾਸ਼ 3-4 ਦਿਨ ਪੁਰਾਣੀ ਜਾਪਦੀ ਹੈ ਅਤੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।