Bathinda News: ਸਹੁਰਾ ਪਰਿਵਾਰ ‘ਤੇ ਦਾਜ ਦਹੇਜ ਦੇ ਗੰਭੀਰ ਆਰੋਪ, ਵਿਆਹੁਤਾ ਦੀ ਹੱਤਿਆ, ਪੁਲਿਸ ਜਾਂਚ ਸ਼ੁਰੂ

ਬਠਿੰਡਾ ਜ਼ਿਲੇ ਦੇ ਰਾਮਪੁਰਾ ਹਲਕੇ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਆਹੁਤਾ ਦੀ ਮੌਤ ਦੀ ਜਾਣਕਾਰੀ ਨਿਕਲ ਕੇ ਆਈ ਹੈ ਪਿੰਡ ਵਾਸੀਆਂ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਸਥਾਨਕ ਥਾਣੇ ਅਤੇ ਸਹਾਰਾ ਜਨ ਸੇਵਾ ਟੀਮ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਵਿਆਹੁਤਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਰਾਮਪੁਰਾ ਦੇ ਵਿੱਚ ਰਖਵਾ ਦਿੱਤਾ ਗਿਆ ਹੈ।
ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਉੱਤੇ ਦਾਜ ਦਹੇਜ ਮੰਗਣ ਦੇ ਆਰੋਪ ਲਗਾਏ ਹਨ | ਸਹੁਰਾ ਪਰਿਵਾਰ ਵੱਲੋਂ ਪਹਿਲਾਂ ਵੀ ਬੁਲੇਟ ਮੋਟਰਸਾਈਕਲ ਦੀ ਮੰਗ ਕੀਤੀ ਗਈ ਜਦੋਂ ਬੁਲੇਟ ਮੋਟਰਸਾਈਕਲ ਦੇ ਦਿੱਤਾ ਤਾਂ ਉਸ ਤੋਂ ਬਾਅਦ ਕਾਰ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਕਾਰਨ ਕਈ ਵਾਰ ਸਮਝੌਤੇ ਵੀ ਹੋਏ ਪਰ ਅਫਸੋਸ ਸਹੁਰਾ ਪਰਿਵਾਰ ਵੱਲੋਂ ਲੜਕੀ ਨੂੰ ਗਲਾ ਘੋਟ ਕੇ ਮਾਰ ਦਿੱਤਾ ਗਿਆ ਅਤੇ ਉਸਨੂੰ ਫਾਹੇ ਨਾਲ ਲਟਕਾ ਦਿੱਤਾ ਗਿਆ | ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿਤੀ ਹੈ |