June 16, 2025

Bathinda News: ਮਾਨਸਿਕ ਪਰੇਸ਼ਾਨੀ ਨਾਲ ਜੂਝ ਰਹੇ ਕੈਦੀ ਨੇ ਕੀਤੀ ਖੁਦਕੁਸ਼ੀ

0
Screenshot 2025-05-03 145819

ਬਠਿੰਡਾ ਕੇਂਦਰੀ ਜੇਲ ਵਿੱਚ ਬੰਦ ਇੱਕ ਕੈਦੀ ਵੱਲੋਂ ਬਾਥਰੂਮ ਵਿੱਚ ਖਿੜਕੀ ਦੀ ਗਰਿੱਲ ਨਾਲ ਸਾਫ਼ਾ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਹਾਲਤ ਗੰਭੀਰ ਹੋਣ ਕਾਰਨ ਵਿਅਕਤੀ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ।

ਮ੍ਰਿਤਕ ਦੀ ਪਛਾਣ ਹਰਬੰਸ ਸਿੰਘ ਪੁੱਤਰ ਜੀਤ ਸਿੰਘ, ਵਾਸੀ ਪਿੰਡ ਜੇਠੂਕੇ, ਉਮਰ ਲਗਭਗ 50 ਸਾਲ, ਵਜੋਂ ਹੋਈ ਹੈ। ਹਰਬੰਸ ਸਿੰਘ ਫਰਵਰੀ 2025 ਤੋਂ ਨਾਜਾਇਜ਼ ਸ਼ਰਾਬ ਦੇ ਮਾਮਲੇ ਵਿੱਚ ਜੇਲ ਵਿੱਚ ਸਜ਼ਾ ਕੱਟ ਰਿਹਾ ਸੀ। ਮਾਨਸਿਕ ਪਰੇਸ਼ਾਨੀਆਂ ਨਾਲ ਜੂਝ ਰਹੇ ਹਰਬੰਸ ਸਿੰਘ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਸਮਾਪਤ ਕਰ ਲਿਆ ਗਿਆ ।

ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਨੇ ਜੇਲ ਦੇ ਬਾਥਰੂਮ ਵਿੱਚ ਖੁਦਕੁਸ਼ੀ ਕੀਤੀ, ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *