June 16, 2025

Balwant Singh Rajoana: ਸਿੱਖ ਅਜਾਇਬ ਘਰ ‘ਚ ਕਾਂਗਰਸੀ ਆਗੂ ਦੀ ਤਸਵੀਰ ‘ਤੇ ਰਾਜੋਆਣਾ ਨੇ ਜਤਾਇਆ ਰੋਸ

0
Screenshot 2025-05-23 113525

ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਉਣ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਫੈਸਲੇ ਦਾ ਵਿਰੋਧ ਵਿੱਚ ਇੱਕ ਚਿੱਠੀ ਲਿਖੀ ਜਿਸ ‘ਚ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਸਿੱਖ ਅਜਾਇਬ ਘਰ ਵਿੱਚ ਸਿਰਫ਼ ਉਨ੍ਹਾਂ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੇ ਖਾਲਸਾ ਪੰਥ ਅਤੇ ਸਿੱਖੀ ਲਈ ਮਹੱਤਵਪੂਰਨ ਯੋਗਦਾਨ ਜਾਂ ਕੁਰਬਾਨੀਆਂ ਦਿੱਤੀਆਂ ਹੋਣ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਬਣਨ ।

ਰਾਜੋਆਣਾ ਦਾ ਮੁੱਖ ਇਤਰਾਜ਼ ਇਹ ਹੈ ਕਿ ਡਾ. ਮਨਮੋਹਨ ਸਿੰਘ ਕਾਂਗਰਸ ਪਾਰਟੀ ਦੇ ਨੁਮਾਇੰਦੇ ਸਨ, ਜਿਸ ਨੂੰ 1984 ਦੇ ਸਿੱਖ ਕਤਲੇਆਮ ਦੀ ਜ਼ਿੰਮੇਵਾਰੀ ਨਾਲ ਜੋੜਿਆ ਜਾਂਦਾ ਹੈ। ਹਾਲਾਂਕਿ, ਡਾ. ਮਨਮੋਹਨ ਸਿੰਘ ਨੇ 2005 ਵਿੱਚ ਸੰਸਦ ਵਿੱਚ 1984 ਦੇ ਕਤਲੇਆਮ ਲਈ ਮੁਆਫੀ ਮੰਗੀ ਸੀ, ਪਰ ਇਸ ਨੂੰ ਲੈ ਕੇ ਵੀ ਵਿਵਾਦ ਰਿਹਾ, ਕਿਉਂਕਿ ਕਈਆਂ ਨੇ ਕਿਹਾ ਸੀ ਕਿ ਸਿੱਖ ਸਮੁਦਾਏ ਦੇ ਨੁਮਾਇੰਦੇ ਤੋਂ ਹੀ ਮੁਆਫੀ ਮੰਗਵਾ ਲਈ ਗਈ।

Leave a Reply

Your email address will not be published. Required fields are marked *