Amritsar News : ਰਾਜ਼ੀਨਾਮੇ ਲਈ ਦੋਵੇਂ ਧਿਰਾਂ ਇਕੱਠੀਆਂ ਹੋਈਆਂ, ਪਰ ਫਿਰ ਵੀ ਚਲਾ ਦਿਤੀਆਂ ਗੋਲੀਆਂ

ਅੰਮ੍ਰਿਤਸਰ ਦੇ ਵਿੱਚ ਦਿਨੋ ਦਿਨ ਗੋਲੀਆਂ ਲੁਟਖੋਹਾਂ ਵਰਗੇ ਮਾਮਲੇ ਬਹੁਤ ਜਿਆਦਾ ਵਧਦੀਆਂ ਨਜ਼ਰ ਆ ਰਹੇ ਹਨ ।ਇਹੋ ਜਿਹਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦਾ ਹੈ ਜਿੱਥੇ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਜਿਸ ‘ਚ ਇੱਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ । ਇਸ ਸੰਬੰਧੀ ਮ੍ਰਿਤਕ ਨੌਜਵਾਨ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦਾ ਕਿਸੇ ਵਿਅਕਤੀਆਂ ਨਾਲ ਝਗੜਾ ਹੋਇਆ ਸੀ ਤੇ ਉਸੇ ਝਗੜੇ ਦੇ ਦੌਰਾਨ ਦੋਵੇਂ ਧਿਰਾਂ ਰਾਜੀਨਾਮੇ ਲਈ ਵੇਰਕਾ ਵਿਖੇ ਇਕੱਤਰ ਹੋਈਆਂ ਸੀ ਜਿਸ ਦੌਰਾਨ ਦੁਬਾਰਾ ਕਿਸੀ ਗੱਲ ਨੂੰ ਲੈਕੇ ਨੌਜਵਾਨਾਂ ‘ਚ ਤਕਰਾਰ ਹੋ ਗਈ ਅਤੇ ਕੁਝ ਦੇਰ ਬਾਅਦ ਹੀ ਇੱਕ ਧਿਰ ਵੱਲੋਂ 15 ਦੇ ਕਰੀਬ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਚਲਦੇ ਕੁਲਦੀਪ ਸਿੰਘ ਉਰਫ ਗੋਪੀ ਨਾਮਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਘਟਨਾ ਬਾਰੇ ਗੱਲਬਾਤ ਕਰਦਿਆਂ ਏਸੀਪੀ ਸਤੀਸ਼ ਸਿੰਘ ਨੇ ਦੱਸਿਆ ਕਿ ਦੇਰ ਰਾਤ ਵੇਰਕਾ ਇਲਾਕੇ ਦੇ ਵਿੱਚ ਦੋ ਧਿਰਾਂ ਦੇ ਰਾਜੇਨਾਮੇ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਫਿਲਹਾਲ ਇਹ ਜਾਣਕਾਰੀ ਮਿਲੀ ਹੈ ਕਿ ਦੋ ਧਿਰਾਂ ਦਾ ਕੁਝ ਦਿਨ ਪਹਿਲਾਂ ਝਗੜਾ ਹੋਇਆ ਸੀ ਅਤੇ ਉਸੇ ਝਗੜੇ ਦੇ ਵਿੱਚ ਰਾਜ਼ੀਨਾਮੇ ਲਈ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਸੀ ਜਿਸ ਤਰ੍ਹਾਂ ਦੋਵਾਂ ਚੋਂ ਫਿਰ ਝਗੜਾ ਹੋ ਗਿਆ ਤੇ ਗੋਲੀਆਂ ਚੱਲੀਆਂ ਇੱਕ ਕੁਲਦੀਪ ਸਿੰਘ ਉਰਫ ਗੋਪੀ ਨਾਮਕ ਨੌਜਵਾਨ ਦੀ ਮੌਤ ਹੋਈ ਹੈ ਫਿਲਹਾਲ ਪੁਲਿਸ ਇਹ ਸਾਰੇ ਮੁਹੱਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।