June 13, 2025

​​Amritsar News: ਪਹਿਲੀ ਮੰਜ਼ਿਲ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਉਸੇ ਘਰ ‘ਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ

0
Screenshot 2025-06-11 142255

ਅੰਮ੍ਰਿਤਸਰ ਦੇ ਰਜਿੰਦਰ ਨਗਰ ਇਲਾਕੇ ਵਿਚ ਇੱਕ ਸਿਖ ਪਰਿਵਾਰ ਵੱਲੋਂ ਆਪਣੇ ਘਰ ਦੀ ਪਹਿਲੀ ਮੰਜ਼ਿਲ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਸੇ ਘਰ ‘ਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾ ਵੀ ਰਖਿਆ ਹੋਇਆ ਸਨ ਜਦੋ ਇਸ ਘਟਨਾ ਦੀ ਜਾਣਕਾਰੀ ਸਤਿਕਾਰ ਕਮੇਟੀ ਦੇ ਸਿੰਘਾ ਨੂੰ ਮਿਲੀ ਤਾਂ ਧਰਮ ਪ੍ਰਚਾਰ ਕਮੇਟੀ ਦੇ ਸਿੰਘਾ ਨੂੰ ਨਾਲ ਲੈ ਕੇ ਮਹਾਰਾਜ ਜੀ ਦੇ ਸਵਰੂਪ ਉਥੋ ਗੁਰੂ ਘਰ ਪਹੁੰਚਾਏ ਤਾਂ ਜੋ ਮਰਿਆਦਾ ਬਰਕਰਾਰ ਰਖੀ ਜਾ ਸਕੇ ਅਤੇ ਗੁਰੂ ਮਹਾਰਾਜ ਦਾ ਸਵਰੂਪ ਘਰ ਰਖਣ ਵਾਲੇ ਇਸ ਪਰਿਵਾਰ ਵੱਲੋਂ ਮੁਆਫੀ ਵੀ ਮੰਗੀ ਗਈ ਹੈ।

ਇਸ ਘਟਨਾ ਸੰਬਧੀ ਸਤਿਕਾਰ ਕਮੇਟੀ ਆਗੂ ਬਲਬੀਰ ਸਿੰਘ ਮੁਛਲ ਨੇ ਦਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕੀ ਥਾਣਾ ਬੀ ਡਵੀਜ਼ਨ ਦੇ ਇਲਾਕੇ ਰਜਿੰਦਰ ਨਗਰ ਵਿਚ ਦੋ ਭਰਾ ਜਸਬੀਰ ਸਿੰਘ ਅਤੇ ਅਮ੍ਰਿਤਪਾਲ ਸਿੰਘ ਵੱਲੋਂ ਘਰ ਗੁਰੂ ਦਾ ਪ੍ਰਕਾਸ਼ ਕੀਤੇ ਹੋਣ ਦੇ ਬਾਵਜੂਦ ਸ਼ਰਾਬ ਅਤੇ ਬੀਅਰ ਕਾਫੀ ਮਾਤਰਾ ਵਿੱਚ ਰੱਖੀ ਹੋਈ ਹੈ,ਜਦੋ ਇਸ ਜਾਣਕਾਰੀ ਮੁਤਾਬਿਕ ਘਰ ਆ ਕੇ ਜਦੋ ਚੈਕ ਕੀਤਾ ਤਾਂ ਇਥੇ ਘਰ ਵਿਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨ ਵਾਲੀ ਮਹਿਲਾ ਨੇ ਵੀ ਅਮ੍ਰਿਤ ਨਹੀ ਸਕਿਆ ਅਤੇ ਪੀੜੇ ਉਪਰ ਹੀ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰ ਰਹੇ ਸਨ ਜੋ ਕਿ ਮਰਿਯਾਦਾ ਦੇ ਉਲਟ ਹੈ ਅਤੇ ਧਰਮ ਪ੍ਰਚਾਰ ਕਮੇਟੀ ਨੂੰ ਨਾਲ ਲੈ ਕੇ ਸਤਿਕਾਰ ਕਮੇਟੀ ਦੇ ਸਿੰਘਾ ਦੀ ਹਜੂਰੀ ‘ਚ ਗੁਰੂ ਮਹਾਰਾਜ ਦਾ ਪ੍ਰਕਾਸ਼ ਇਥੋ ਲਿਜਾ ਕੇ ਗੁਰੂਦੁਆਰਾ ਰਾਮਸਰ ਸਾਹਿਬ ਵਿਖੇ ਵਿਰਾਜਮਾਨ ਕਰ ਦਿਤਾ ਹੈ ਅਤੇ ਸੰਗਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰਾਂ ਮਰਿਯਾਦਾ ਭੰਗ ਨਾ ਕਰਨ ਅਤੇ ਜੇਕਰ ਉਹਨਾਂ ਤੋਂ ਸਾਂਭ ਸੰਭਾਲ ਨਹੀ ਹੁੰਦੀ ਤਾਂ ਸਾਨੂੰ ਫੋਨ ਕਰਨ ਅਸੀ ਗੁਰੂ ਮਹਾਰਾਜ ਜੀ ਦਾ ਸਵਰੂਪ ਖੁਦ ਸਹੀ ਜਗ੍ਹਾ ‘ਤੇ ਲੈ ਕੇ ਜਾਵਾਂਗੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਅਦਬੀ ਹੋਣ ਤੋਂ ਬਚਾਇਆ ਜਾ ਸਕੇ |

Leave a Reply

Your email address will not be published. Required fields are marked *