Amritsar airport ‘ਤੇ DRI ਦੀ ਵੱਡੀ ਕਾਰਵਾਈ, Amritsar ਤੋਂ Dubai ਜਾ ਰਹੇ ਵਿਅਕਤੀ ਕੋਲੋਂ 35.40 ਲੱਖ ਦੀ foreign currency ਫੜੀ ਗਈ

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਚ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਯਾਤਰੀ ਤੋਂ 41,400 ਅਮਰੀਕੀ ਡਾਲਰ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ, ਭਾਰਤੀ ਮੁਦਰਾ ਵਿਚ ਇਸ ਦੀ ਕੀਮਤ 35.40 ਲੱਖ ਰੁਪਏ ਹੈ।। ਇਹ ਯਾਤਰੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਰਾਹੀਂ ਅੰਮ੍ਰਿਤਸਰ ਤੋਂ ਦੁਬਈ ਜਾ ਰਿਹਾ ਸੀ। ਜਾਣਕਾਰੀ ਅਨੁਸਾਰ DRI ਨੇ ਯਾਤਰੀ ‘ਤੇ ਸ਼ੱਕ ਹੋਣ ਕਰਕੇ ਰੋਕਿਆ ਅਤੇ ਉਸ ਦੇ ਚੈੱਕ-ਇਨ ਬੈਗ ਵਿੱਚ ਇੱਕ ਹੋਰ ਬੈਗ ਵਿੱਚ ਚੁਸਤੀ ਨਾਲ ਛੁਪਾਈ ਗਈ ਕਰੰਸੀ ਬਰਾਮਦ ਕੀਤੀ ਗਈ ।
ਜਾਂਚ ਵਿੱਚ ਪਤਾ ਲੱਗਾ ਕਿ ਇਹ ਕਰੰਸੀ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੇ ਨਿਯਮਾਂ ਅਨੁਸਾਰ ਸੀਮਾ ਤੋਂ ਵੱਧ ਸੀ ਅਤੇ ਇਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕਰੰਸੀ ਨੂੰ ਕਸਟਮਜ਼ ਐਕਟ, 1962 ਦੀਆਂ ਸੰਬੰਧਿਤ ਧਾਰਾਵਾਂ ਅਧੀਨ ਜ਼ਬਤ ਕਰ ਲਈ ਗਈ ਹੈ , ਅਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇੱਕ ਮਹੀਨੇ ਦੇ ਅੰਦਰ ਡੀਆਰਆਈ ਨੇ ਵਿਦੇਸ਼ੀ ਕਰੰਸੀ ਦਾ ਦੂਜਾ ਮਾਮਲਾ ਫੜਿਆ ਹੈ। ਇਸ ਤੋਂ ਪਹਿਲਾਂ, 3 ਮਈ 2025 ਨੂੰ, DRI ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇੱਕ ਵਿਅਕਤੀ ਨੂੰ 2.66 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਸੀ |