Amandeep Kaur: ਨਸ਼ਿਆਂ ਦੇ ਮਾਮਲੇ ‘ਚ ਗ੍ਰਿਫਤਾਰ ਅਮਨਦੀਪ ਕੌਰ ਗੁਰਦੇ ‘ਚ ਪੱਥਰੀ ਦੇ ਦਰਦ ਕਾਰਨ ਹਸਪਤਾਲ ਕੀਤਾ ਦਾਖਲ

ਮਹਿਲਾ ਕਾਂਸਟੇਬਲ ਅਮਨਦੀਪ ਕੌਰ, ਜਿਸ ਨੂੰ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੰਜਾਬ ਪੁਲਿਸ ਵੱਲੋਂ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ, ਦੀ ਸਿਹਤ ਬੀਤੀ ਰਾਤ ਵਿਗੜ ਗਈ। ਉਸ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਹੋਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ, ਅਮਨਦੀਪ ਕੌਰ ਵਿਜੀਲੈਂਸ ਦੀ ਹਿਰਾਸਤ ਵਿੱਚ ਸੀ ਜਦੋਂ ਉਸ ਦੀ ਸਿਹਤ ਅਚਾਨਕ ਵਿਗੜੀ। ਡਾਕਟਰ ਨੇ ਦੱਸਿਆ ਕਿ ਅਮਨਦੀਪ ਦੇ ਗੁਰਦੇ ‘ਚ ਪੱਥਰੀ ਦੇ ਦਰਦ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਵਿਚ ਦਾਖ਼ਲ ਕਰਵਾਇਆ ਗਿਆ | ਉਸ ਦਾ ਇਲਾਜ ਅਜੇ ਚਲ ਰਿਹਾ ਹੈ |
ਥਾਰ ਵਾਲੀ ਮਹਿਲਾ ਕਾਂਸਟੇਬਲ ਚਰਚਾ ਦੇ ਵਿੱਚ ਬਣੀ ਹੋਈ ਹੈ। ਉਸ ਦੀ ਗੱਡੀ ਦੀ ਤਲਾਸ਼ੀ ਦੇ ਦੌਰਾਨ 7.71 ਗ੍ਰਾਮ ਹੈਰੋਇਨ ਮਿਲੀ ਸੀ। ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਨਾਲ ਹੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਉੱਤੇ ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ ਕਰਦੇ ਹੋਏ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ। ਹਾਲ ਦੇ ਵਿੱਚ ਉਹ ਜ਼ਮਾਨਤ ਉੱਤੇ ਬਾਹਰ ਆਈ ਸੀ, ਪਰ ਮੁੜ ਤੋਂ ਵਿਜੀਲੈਂਸ ਵਲੋਂ ਆਮਦਨ ਤੋਂ ਜ਼ਿਆਦਾ ਜਾਇਦਾ ਦੇ ਮਾਮਲੇ ‘ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।