Ajnala Police Station Attack:ਪਪਲਪ੍ਰੀਤ ਸਿੰਘ ਨੂੰ ਰਿਮਾਂਡ ‘ਤੇ ਭੇਜਿਆ

ਪਪਲਪ੍ਰੀਤ ਸਿੰਘ, ਜੋ ਅੰਮ੍ਰਿਤਪਾਲ ਸਿੰਘ ਦਾ ਨਜ਼ਦੀਕੀ ਸਾਥੀ ਅਤੇ ‘ਵਾਰਿਸ ਪੰਜਾਬ ਦੇ’ ਸੰਗਠਨ ਦਾ ਮੁੱਖ ਮੈਂਬਰ ਮੰਨਿਆ ਜਾਂਦਾ ਹੈ, ਉਸ ਦਾ ਪੁਲਿਸ ਨੂੰ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਦੀ ਜਾਂਚ ਲਈ 4 ਦਿਨਾਂ ਦਾ ਰਿਮਾਂਡ ਮਿਲ ਗਿਆ ਹੈ | ਪੰਜਾਬ ਪੁਲਿਸ ਨੇ ਕੁਝ ਦਿਨ ਪਹਿਲਾਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਹਿਰਾਸਤ ਵਿੱਚ ਲਿਆ। ਇਹ ਕਾਰਵਾਈ ਉਸ ਦੀ ਨੈਸ਼ਨਲ ਸਕਿਓਰਿਟੀ ਐਕਟ (NSA) ਦੀ ਦੋ ਸਾਲ ਦੀ ਹਿਰਾਸਤ ਮੁੱਕਣ ਤੋਂ ਬਾਅਦ ਹੋਈ।
ਪਪਲਪ੍ਰੀਤ ਨੂੰ ਪਹਿਲਾਂ 10 ਅਪ੍ਰੈਲ, 2023 ਨੂੰ ਅੰਮ੍ਰਿਤਸਰ ਦੇ ਕਠੂਨੰਗਲ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਉਸ ਨੂੰ NSA ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ।
ਦੱਸ ਦੇਈਏ ਕਿ 2023 ਨੂੰ ਅਜਨਾਲਾ ਪੁਲਿਸ ਸਟੇਸ਼ਨ ‘ਤੇ ਹੋਏ ਹਮਲੇ ਵਿੱਚ, ਜਿੱਥੇ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਨੇ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਲਈ ਹਥਿਆਰਬੰਦ ਹਮਲਾ ਕੀਤਾ ਸੀ, ਇਸ ਹਮਲੇ ‘ਚ ਪਪਲਪ੍ਰੀਤ ਸਿੰਘ ਵੀ ਸ਼ਾਮਿਲ ਸੀ | ਇਸੇ ਹਮਲੇ ਨੂੰ ਲੈ ਕੇ ਅਜਨਾਲਾ ਪੁਲਿਸ ਨੂੰ ਜੋ ਰਿਮਾਂਡ ਮਿਲਿਆ ਹੈ, ਉਸ ਲਈ ਪੁੱਛਗਿੱਛ ਕਰੇਗੀ |