Ahmedabad plane crash ਨੇ Air India ਦੀ ਬੁਕਿੰਗ ‘ਚ 20% ਦੀ ਕੀਤੀ ਕਮੀ

ਅਹਿਮਦਾਬਾਦ ਵਿੱਚ 12 ਜੂਨ 2025 ਨੂੰ ਏਅਰ ਇੰਡੀਆ ਦੀ ਫਲਾਈਟ AI171 ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ, ਜਿਸ ਵਿੱਚ 242 ਵਿੱਚੋਂ 241 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਸੀ | ਜਾਣਕਾਰੀ ਐਕਸ ‘ਤੇ ਪੋਸਟਾਂ ਅਤੇ ਮੀਡੀਆ ਰਿਪੋਰਟਾਂ ਦੇ ਅਧਾਰ ‘ਤੇ ਸਾਹਮਣੇ ਆਈ ਹੈ ਕਿ ਏਅਰ ਇੰਡੀਆ ਦੀਆਂ ਬੁਕਿੰਗਾਂ ਵਿੱਚ 20 ਫੀਸਦੀ ਦੀ ਕਮੀ ਆਈ ।
ਤੁਹਾਨੂੰ ਦੱਸ ਦਈਏ ਪਿਛਲੇ ਦਿਨੀਂ ਫਲਾਈਟ AI171, ਜੋ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਹੀ ਸੀ, ਟੇਕਆਫ ਤੋਂ ਕੁਝ ਸਕਿੰਟਾਂ ਬਾਅਦ ਮੇਘਾਨੀਨਗਰ ਇਲਾਕੇ ਵਿੱਚ ਇੱਕ ਕਾਲਜ ਦੇ ਹੋਸਟਲ ‘ਤੇ ਕਰੈਸ਼ ਹੋ ਗਈ। ਇਸ ਹਾਦਸੇ ਵਿੱਚ ਸਿਰਫ ਇੱਕ ਯਾਤਰੀ ਵਿਸ਼ਵਾਸਕੁਮਾਰ ਰਮੇਸ਼ ਹੀ ਜਿੰਦਾ ਬਚਿਆ। ਜਹਾਜ਼ ਵਿੱਚ 169 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ, ਅਤੇ 1 ਕੈਨੇਡੀਅਨ ਨਾਗਰਿਕ ਸਨ।
ਇਸ ਤਰ੍ਹਾਂ ਦੀ ਵੱਡੀ ਦੁਰਘਟਨਾ ਨੇ ਯਾਤਰੀਆਂ ਦੇ ਮਨ ਉੱਤੇ ਕਾਫੀ ਬੁਰਾ ਪ੍ਰਭਾਵ ਪਾਇਆ ਹੈ ਹੈ ਜਿਸ ਕਾਰਨ ਏਅਰ ਇੰਡੀਆ ਦੀਆਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੀ ਬੁਕਿੰਗ ਵਿੱਚ 20% ਦੀ ਗਿਰਾਵਟ ਦਰਜ ਕੀਤੀ ਗਈ। ਕੁਝ ਰਿਪੋਰਟਾਂ ਮੁਤਾਬਕ, ਕਿਰਾਏ ਵਿੱਚ ਵੀ 15% ਦੀ ਕਮੀ ਆਈ ਹੈ।