Ahmedabad Airport: ਅਹਿਮਦਾਬਾਦ ਹਵਾਈ ਅੱਡੇ ‘ਤੇ ਨਸ਼ਾ ਤਸਕਰੀ ਦਾ ਵੱਡਾ ਮਾਮਲਾ, 37 ਕਰੋੜ ਦਾ ਗਾਂਜਾ ਜ਼ਬਤ, 4 ਸ਼ੱਕੀ ਹਿਰਾਸਤ ‘ਚ

ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਰੀਬਨ 37.20 ਕਰੋੜ ਰੁਪਏ ਦੀ ਕੀਮਤ ਦਾ ਹਾਈਡ੍ਰੋਪੋਨਿਕ ਮਾਰਿਜੁਆਨਾ (ਗਾਂਜਾ) ਜ਼ਬਤ ਕੀਤਾ ਗਿਆ। ਇਹ ਕਾਰਵਾਈ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਅਤੇ ਸੀਆਈਐਸਐਫ ਦੀ ਸਾਂਝੀ ਟੀਮ ਨੇ ਕੀਤੀ। ਜ਼ਬਤ ਕੀਤੇ ਗਏ 37 ਕਿਲੋਗ੍ਰਾਮ ਗਾਂਜੇ ਨੂੰ ਬੈਂਕਾਕ ਤੋਂ ਆਈ ਫਲਾਈਟ ਦੇ ਯਾਤਰੀਆਂ ਦੇ ਸਾਮਾਨ ਵਿੱਚੋਂ ਬਰਾਮਦ ਕੀਤਾ ਗਿਆ, ਜੋ ਵੈਕਿਊਮ-ਸੀਲਡ ਪਲਾਸਟਿਕ ਦੀਆਂ ਥੈਲੀਆਂ ਵਿੱਚ ਲੁਕਾਇਆ ਹੋਇਆ ਸੀ। ਇਸ ਮਾਮਲੇ ਵਿੱਚ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਅਤੇ ਅਧਿਕਾਰੀ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈਟਵਰਕ ਦੀ ਜਾਂਚ ਕਰ ਰਹੇ ਹਨ।