June 14, 2025

Ahmedabad ‘ਚ ਅਪਾਰਟਮੈਂਟ ਦੀ ਚੌਥੀ ਮੰਜ਼ਿਲ ‘ਤੇ ਅੱਗ, ਸਥਾਨਕ ਲੋਕਾਂ ਦੀ ਹਿੰਮਤ ਨੇ ਬਚਾਈਆਂ ਜਾਨਾਂ

0
Screenshot 2025-04-12 163457

ਅਹਿਮਦਾਬਾਦ ਦੇ ਪਰੀਕਰ-1 ਅਪਾਰਟਮੈਂਟ ਦੀ ਚੌਥੀ ਮੰਜ਼ਿਲ ਨੂੰ ਅਚਾਨਕ ਅੱਗ ਲੱਗਣ ਦੀ ਘਟਨਾ ਵਾਪਰੀ । ਪਰ ਸਮੇਂ ਸਿਰ ਫਾਇਰ ਬ੍ਰਿਗੇਡ ਦੀ ਕਾਰਵਾਈ ਅਤੇ ਸਥਾਨਕ ਲੋਕਾਂ ਦੀ ਹਿੰਮਤ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ |

ਪ੍ਰਭਾਵਿਤ ਅਪਾਰਟਮੈਂਟ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਅੱਗ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਪ੍ਰਸ਼ਾਸਨ ਵੱਲੋ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਅਤੇ ਅਸਥਾਈ ਰਾਹਤ ਦੀ ਵਿਵਸਥਾ ਕੀਤੀ ਗਈ ਹੈ | ਅਪਾਰਟਮੈਂਟ ਦੀ ਚੌਥੀ ਮੰਜ਼ਿਲ ‘ਤੇ ਸਥਿਤ ਫਲੈਟ ਨੂੰ ਵੀਂ ਕਾਫੀ ਨੁਕਸਾਨ ਪਹੁੰਚਿਆ ਹੈ, ਦੂਜਿਆਂ ਮੰਜਿਲਾਂ ਨੂੰ ਵੀ ਨੁਕਸਾਨ ਹੋਣ ਤੇ ਆਸ਼ੰਕਾ ਜਤਾਈ ਜਾ ਰਹੀ ਹੈ |

ਇੱਕ ਔਰਤ ਅਤੇ ਦੋ ਬੱਚਿਆਂ ਨੂੰ ਚੌਥੀ ਮੰਜ਼ਿਲ ਦੀ ਬਰਾਮਦੇ ਤੋਂ ਬਚਾਉਣ ਦਾ ਵੀਡੀਓ ਸੋਸ਼ਲ ਮੀਡਿਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਇਆ ਗਿਆ ਕਿ ਇੱਕ ਔਰਤ ਨੇ ਬੱਚਿਆਂ ਨੂੰ ਬਾਹਾਂ ਤੋਂ ਫੜ ਹੇਠ ਲਟਕਾਇਆ ਹੋਇਆ ਹੈ ਤੇ ਹੇਠਾਂ ਤੀਸਰੀ ਮੰਜ਼ਿਲ ‘ਤੇ ਖੜ੍ਹੇ ਦੋ ਵਿਅਕਤੀਆਂ ਦੀ ਮਦਦ ਨਾਲ ਸੁਰੱਖਿਅਤ ਉਤਾਰਿਆ। ਬਾਅਦ ਵਿੱਚ ਔਰਤ ਨੂੰ ਵੀ ਇਸੇ ਤਰ੍ਹਾਂ ਬਚਾਇਆ ਗਿਆ। ਇਸ ਦੌਰਾਨ ਔਰਤ ਦੀ ਲੱਤ ਫਿਸਲ ਗਈ, ਪਰ ਉਸ ਦੀ ਜਾਨ ਬਚਾਈ।

ਕਈ ਵਸਨੀਕ ਬਾਲਕੋਨੀਆਂ ਅਤੇ ਖਿੜਕੀਆਂ ਰਾਹੀਂ ਮਦਦ ਦੀ ਅਪੀਲ ਕਰਦੇ ਨਜ਼ਰ ਆ ਰਹੇ ਸਨ | ਇਹ ਕਾਫੀ ਦਿਲ ਦਹਿਲਾਉਣ ਵਾਲੀ ਘਟਨਾ ਸੀ ਪਰ ਔਰਤ ਦੀ ਬਹਾਦਰੀ ਕਾਰਨ ਬੱਚਿਆਂ ਨੂੰ ਬਚਾਇਆ ਜਾ ਸਕਿਆ |

Leave a Reply

Your email address will not be published. Required fields are marked *