AAP Punjab :”ਭਾਜਪਾ ਵੱਲੋਂ ਪੰਜਾਬ ਵਿਰੁੱਧ ਰਚੀ ਜਾ ਰਹੀ ਵੱਡੀ ਸਾਜ਼ਿਸ਼ ਤੋਂ ਸੁਚੇਤ ਹੋਣ ਦੀ ਲੋੜ!”: ਸਾਂਸਦ, ਆਮ ਪਾਰਟੀ ਪੰਜਾਬ

ਆਪ ਪੰਜਾਬ ਦੇ ਟਵਿੱਟਰ ਅਕਾਊਂਟ ਉੱਤੇ ਪਾਣੀ ਦੇਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੈਂਬਰ ਕਹਿ ਰਹੇ ਹਨ ਕਿ ਭਾਜਪਾ ਵੱਲੋਂ ਪੰਜਾਬ ਵਿਰੁੱਧ ਰਚੀ ਜਾ ਰਹੀ ਵੱਡੀ ਸਾਜ਼ਿਸ਼ ਤੋਂ ਸੁਚੇਤ ਹੋਣ ਦੀ ਲੋੜ!
ਸਮਝੌਤੇ ਅਨੁਸਾਰ ਪਾਣੀ ਦਾ ਆਪਣਾ ਬਣਦਾ ਹਿੱਸਾ ਲੈ ਚੁੱਕਿਆ ਹਰਿਆਣਾ, ਪੰਜਾਬ ਤੋਂ ਹੋਰ ਪਾਣੀ ਦੀ ਮੰਗ ਕਰ ਰਿਹਾ ਹੈ ਪਰ ਮੁੱਖ ਮੰਤਰੀ ਪੰਜਾਬ ਵੱਲੋਂ ਯਮੁਨਾ-ਸਤਲੁਜ ਲਿੰਕ ਨਹਿਰ ਬਣਾਉਣ ਅਤੇ ਇਸ ‘ਚੋਂ ਪੰਜਾਬ ਨੂੰ ਪਾਣੀ ਦੇਣ ਦੀ ਮੰਗ ਬਾਰੇ ਬੋਲਣ ਲਈ ਤਿਆਰ ਨਹੀਂ। ਹਰਿਆਣਾ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ‘ਤੇ ਨਵੇਂ ਡਾਕੇ ਮਾਰਨ ਲਈ ਘੜੀ ਜਾ ਰਹੀ ਸਾਜ਼ਿਸ਼ ‘ਤੇ ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਆਪਣਾ ਸਟੈਂਡ ਪੰਜਾਬ ਸਾਹਮਣੇ ਸਪਸ਼ਟ ਕਰਨ ਕਿ ਇਸ ਮਾਮਲੇ ‘ਚ ਉਹ ਪੰਜਾਬ ਨਾਲ਼ ਹਨ ਜਾਂ ਹਰਿਆਣਾ ਨਾਲ਼।
“ਭਾਜਪਾ ਨੇ ਫ਼ਿਰ ਤੋਂ ਪੰਜਾਬ ਦੇ ਪਾਣੀ ਉੱਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਕੋਲ਼ ਝੋਨੇ ਦੀ ਲਵਾਈ ਲਈ ਨਹਿਰੀ ਪਾਣੀ ਦੇ ਸੀਮਿਤ ਸੋਮੇ ਹਨ। ਹਰਿਆਣਾ ਕੋਲ਼ ਪਹਿਲਾਂ ਹੀ ਫਾਲਤੂ ਪਾਣੀ ਹੈ ਅਤੇ ਹਰਿਆਣਾ ਸਰਕਾਰ ਪਹਿਲਾਂ ਹੀ BBMB ‘ਚੋਂ ਆਪਣਾ ਬਣਦਾ ਹਿੱਸਾ ਵਰਤ ਚੁੱਕੀ ਹੈ। ਪੰਜਾਬ ਕਿਸੇ ਵੀ ਹਾਲਤ ਵਿੱਚ ਹਰਿਆਣਾ ਨੂੰ ਪਾਣੀ ਨਹੀਂ ਦੇ ਸਕਦਾ। ਪੰਜਾਬ ਦੇ ਭਾਜਪਾ ਲੀਡਰ ਵੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਦੀ ਬਜਾਇ, ਭਾਜਪਾ ਦੀ ਪੰਜਾਬ ਵਿਰੋਧੀ ਸੋਚ ਦੀ ਹਿਮਾਇਤ ਕਰ ਰਹੇ ਹਨ।”