June 23, 2025

Ludhiana West by-election: AAP ਦੀ ਹੋਈ ਵੱਡੀ ਜਿੱਤ, Sanjeev Arora ਨੇ ਮਾਰੀ ਬਾਜ਼ੀ

0
f

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਵਿੱਚ ਜਿੱਤ ਹਾਸਲ ਕੀਤੀ। ਇਹ ਜਿੱਤ AAP ਲਈ ਪੰਜਾਬ ਵਿੱਚ ਇੱਕ ਮਹੱਤਵਪੂਰਨ ਸਫਲਤਾ ਹੈ, ਜਿਸ ਨੇ ਇਸ ਸੀਟ ਨੂੰ ਬਰਕਰਾਰ ਰੱਖਦੇ ਹੋਏ ਸੂਬੇ ਵਿੱਚ ਆਪਣੀ ਸਿਆਸੀ ਤਾਕਤ ਨੂੰ ਹੋਰ ਮਜ਼ਬੂਤ ਕੀਤਾ।

14 ਰਾਊਂਡਾਂ ਦੀ ਗਿਣਤੀ ਮਗਰੋਂ ਸੰਜੀਵ ਅਰੋੜਾ ਨੇ 33,044 ਵੋਟਾਂ ਹਾਸਲ ਕੀਤੀਆਂ, ਜਦਕਿ ਉਸ ਦੇ ਨਜ਼ਦੀਕੀ ਵਿਰੋਧੀ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 22,916 ਵੋਟਾਂ ਮਿਲੀਆਂ। ਅਰੋੜਾ ਨੇ 10,128 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਭਾਜਪਾ ਦੇ ਜੀਵਨ ਗੁਪਤਾ 17,305 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪਰਪਕਾਰ ਸਿੰਘ ਘੁੰਮਣ ਨੂੰ 6,024 ਵੋਟਾਂ ਪ੍ਰਾਪਤ ਹੋਇਆ ਹਨ ।

Leave a Reply

Your email address will not be published. Required fields are marked *