IND vs EN: Jasprit Bumrah ਦੀ ਧਮਾਕੇਦਾਰ ਗੇਂਦਬਾਜ਼ੀ, 5 ਵਿਕਟਾਂ ਅਤੇ 2 ਰਿਕਾਰਡ ਆਪਣੇ ਨਾਮ ਕੀਤੇ

ਭਾਰਤੀ ਕ੍ਰਿਕਟ ਖਿਡਾਰੀ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਖਿਲਾਫ ਪਹਿਲੇ ਟੈਸਟ ਮੈਚ ਦੇ ਦੂਜੇ ਅਤੇ ਤੀਜੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਵਿਕਟਾਂ ਹਾਸਲ ਕੀਤੀਆਂ ਹਨ । ਸ਼ਨੀਵਾਰ ਨੂੰ ਦੂਜੇ ਦਿਨ ਉਸਨੇ ਜ਼ਕ ਕ੍ਰੌਲੀ, ਬੇਨ ਡਕੇਟ ਅਤੇ ਜੋ ਰੂਟ ਦੀਆਂ 3 ਵਿਕਟਾਂ ਹਾਸਿਲ ਕੀਤੀਆਂ, ਜਦਕਿ ਐਤਵਾਰ ਨੂੰ ਤੀਜੇ ਦਿਨ ਦੂਜੇ ਸੈਸ਼ਨ ਵਿੱਚ ਕ੍ਰਿਸ ਵੋਕਸ ਅਤੇ ਜੋਸ਼ ਟੰਗ ਨੂੰ ਆਊਟ ਕਰਕੇ ਕੁਲ ਪੰਜ ਵਿਕਟਾਂ ਹਾਸਿਲ ਕੀਤੀਆਂ । ਉਸਦੇ ਅੰਤਿਮ ਅੰਕੜੇ ਸਨ: 24.4 ਓਵਰਾਂ ਵਿੱਚ 83 ਦੌੜਾਂ ਦੇ ਕੇ 5 ਵਿਕਟਾਂ।
ਇਸ ਪ੍ਰਾਪਤੀ ਨਾਲ ਬੁਮਰਾਹ ਨੇ ਦੋ ਵੱਡੇ ਰਿਕਾਰਡ ਆਪਣੇ ਨਾਮ ਕੀਤੇ। ਪਹਿਲਾਂ, ਉਸਨੇ ਵਿਦੇਸ਼ੀ ਟੈਸਟ ਮੈਚਾਂ ਵਿੱਚ 12ਵੀਂ ਵਾਰ ਪੰਜ ਵਿਕਟਾਂ ਲੈ ਕੇ ਕਪਿਲ ਦੇਵ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ , ਉਹ ਵੀ ਸਿਰਫ 34 ਮੈਚਾਂ ਵਿੱਚ। ਦੂਜਾ, ਉਸਨੇ SENA ਦੇਸ਼ਾਂ (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ) ਵਿੱਚ 150 ਵਿਕਟਾਂ ਲੈ ਕੇ ਵਸੀਮ ਅਕਰਮ (146 ਵਿਕਟਾਂ) ਦੇ ਰਿਕਾਰਡ ਨੂੰ ਤੋੜਿਆ। ਇਸ ਤੋਂ ਇਲਾਵਾ, ਬੁਮਰਾਹ SENA ਵਿੱਚ 10 ਪੰਜ ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ, ਜੋ ਇੱਕ ਖਿਡਾਰੀ ਲਈ ਮਾਣ ਦੀ ਗੱਲ ਹੈ।