Mid-day Meal Scheme: Punjab ਦੇ ਸਕੂਲਾਂ ‘ਚ ਰਸੋਈਆਂ ਦਾ ਪੁਰਾਣਾ ਸਾਮਾਨ ਬਦਲਣ ਲਈ 26.57 ਕਰੋੜ ਦੀ ਗ੍ਰਾਂਟ ਜਾਰੀ

ਪੰਜਾਬ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੀਐਮ ਪੋਸ਼ਣ ਯੋਜਨਾ ਤਹਿਤ ਮਿਡ-ਡੇ ਮੀਲ ਦੀਆਂ ਰਸੋਈਆਂ ਵਿੱਚ ਪੁਰਾਣੇ ਸਾਮਾਨ ਨੂੰ ਬਦਲਣ ਲਈ ਕੇਂਦਰ ਸਰਕਾਰ ਨੇ 26.57 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਇਸ ਫੰਡ ਦਾ ਮਕਸਦ ਸਕੂਲਾਂ ਵਿੱਚ ਰਸੋਈ ਸਾਮਾਨ ਨੂੰ ਅਪਗ੍ਰੇਡ ਕਰਨਾ ਅਤੇ ਬੱਚਿਆਂ ਨੂੰ ਸਾਫ਼-ਸੁਥਰਾ, ਪੌਸ਼ਟਿਕ ਅਤੇ ਗੁਣਵੱਤਾ ਵਾਲਾ ਭੋਜਨ ਮੁਹੱਈਆ ਕਰਵਾਉਣਾ ਹੈ। ਤਾ ਜੋ ਵਿਦਿਆਰਥੀਆਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋ ਸਕੇ |
ਇਸ ਯੋਜਨਾ ਦਾ ਮੁੱਖ ਮਕਸਦ ਕਲਾਸ 1 ਤੋਂ 8 ਤੱਕ ਦੇ ਬੱਚਿਆਂ ਦੀ ਪੌਸ਼ਟਿਕਤਾ ਸੁਧਾਰਨਾ, ਸਕੂਲ ਵਿੱਚ ਹਾਜ਼ਰੀ ਵਧਾਉਣਾ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਨਵੇਂ ਸਾਮਾਨ ਨਾਲ ਰਸੋਈਆਂ ਦੀ ਕੁਸ਼ਲਤਾ ਵਧੇਗੀ ਅਤੇ ਭੋਜਨ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ, ਸਕੂਲਾਂ ਵਿੱਚ ਨਿਊਟ੍ਰੀਸ਼ਨ ਗਾਰਡਨ ਵਿਕਸਿਤ ਕਰਨ ਅਤੇ ਐਨੀਮੀਆ ਵਰਗੀਆਂ ਸਮੱਸਿਆਵਾਂ ਨੂੰ ਘਟਾਉਣ ਲਈ ਵੀ ਇਸ ਸਕੀਮ ਅਧੀਨ ਕਦਮ ਚੁੱਕੇ ਜਾ ਰਹੇ ਹਨ।