India vs England: Shubman Gill ਦਾ ਕਪਤਾਨੀ ਡੈਬਿਊ ‘ਤੇ ਸੈਂਕੜਾ, ਪਹਿਲੇ ਟੈਸਟ ‘ਚ ਭਾਰਤ ਦੀ ਸਥਿਤੀ ਮਜ਼ਬੂਤ

ਸ਼ੁਭਮਨ ਗਿੱਲ ਨੇ ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ 2025 ਦੇ ਪਹਿਲੇ ਟੈਸਟ ਮੈਚ ਵਿੱਚ, ਜੋ 20 ਜੂਨ 2025 ਨੂੰ ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਗਰਾਊਂਡ ‘ਤੇ ਸ਼ੁਰੂ ਹੋਇਆ, ਓਹਨਾ ਨੇ ਬਤੌਰ ਕਪਤਾਨ ਆਪਣੇ ਡੈਬਿਊ ਮੈਚ ਵਿੱਚ ਸੈਂਕੜਾ ਬਣਾ ਕੇ ਇਤਿਹਾਸ ਰਚਿਆ। ਇਸ ਨਾਲ ਉਹ ਟੈਸਟ ਕ੍ਰਿਕਟ ਵਿੱਚ ਕਪਤਾਨ ਵਜੋਂ ਡੈਬਿਊ ‘ਤੇ ਸੈਂਕੜਾ ਲਗਾਉਣ ਵਾਲੇ ਪੰਜਵੇਂ ਭਾਰਤੀ ਬੱਲੇਬਾਜ਼ ਬਣ ਗਏ। ਇਹ ਸ਼ੁਭਮਨ ਦਾ ਟੈਸਟ ਕ੍ਰਿਕਟ ਵਿੱਚ 6ਵਾਂ ਸੈਂਕੜਾ ਸੀ।
ਸ਼ੁਭਮਨ ਗਿੱਲ ਨੂੰ ਭਾਰਤੀ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ, ਜਿਸ ਦੀ ਪੁਸ਼ਟੀ ਬੀਸੀਸੀਆਈ ਨੇ ਕੀਤੀ ਸੀ। ਇੰਗਲੈਂਡ ਵਿੱਚ ਖੇਡੇ ਗਏ ਇਸ ਮੈਚ ਵਿੱਚ ਗਿੱਲ ਨੇ ਸ਼ਾਨਦਾਰ ਪਾਰੀ ਖੇਡੀ, ਜਿਸ ਨਾਲ ਭਾਰਤੀ ਟੀਮ ਨੂੰ ਮਜ਼ਬੂਤ ਸਥਿਤੀ ਹਾਸਲ ਹੋਈ ਹੈ । ਬੀਸੀਸੀਆਈ ਨੇ ਇਸ ਪ੍ਰਦਰਸ਼ਨ ਨੂੰ “ਸ਼ਾਨਦਾਰ” ਕਰਾਰ ਦਿੱਤਾ, ਜਿਸ ਨਾਲ ਭਾਰਤੀ ਟੀਮ ਦਾ ਮਨੋਬਲ ਵਧਿਆ ਹੈ ।