Omar Abdullah: Jammu and Kashmir ਦਾ ਪਾਣੀ ਦੇ ਮਾਮਲੇ ‘ਤੇ ਸਖ਼ਤ ਰੁਖ, Punjab ਨੂੰ ਪਾਣੀ ਦੇਣ ਤੋਂ ਕੀਤਾ ਇਨਕਾਰ

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਉਹ ਪੰਜਾਬ ਨੂੰ ਪਾਣੀ ਦੇਣ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੰਮੂ ਵਿੱਚ ਗੰਭੀਰ ਸੋਕੇ ਵਰਗੀ ਸਥਿਤੀ ਹੈ, ਅਤੇ ਪਹਿਲਾਂ ਜੰਮੂ-ਕਸ਼ਮੀਰ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ। ਉਮਰ ਅਬਦੁੱਲਾ ਨੇ ਜ਼ੋਰ ਦੇ ਕੇ ਕਿਹਾ ਕਿ ਸਿੰਧੂ ਜਲ ਸੰਧੀ (Indus Water Treaty) ਅਧੀਨ ਪੰਜਾਬ ਨੂੰ ਪਹਿਲਾਂ ਹੀ ਪਾਣੀ ਮਿਲਦਾ ਹੈ, ਅਤੇ ਜਦੋਂ ਜੰਮੂ-ਕਸ਼ਮੀਰ ਨੂੰ ਪਾਣੀ ਦੀ ਲੋੜ ਸੀ, ਤਾਂ ਓਦੋ ਪੰਜਾਬ ਨੇ ਕੋਈ ਮਦਦ ਨਹੀਂ ਕੀਤੀ।
ਇਸ ਦੇ ਨਾਲ ਹੀ, ਇੱਕ ਪ੍ਰਸਤਾਵਿਤ 113 ਕਿਲੋਮੀਟਰ ਲੰਬੀ ਨਹਿਰ, ਜੋ ਜੰਮੂ-ਕਸ਼ਮੀਰ ਦੀਆਂ ਪੱਛਮੀ ਨਦੀਆਂ (ਰਾਵੀ, ਬਿਆਸ, ਸਤਲੁਜ) ਦੇ ਵਾਧੂ ਪਾਣੀ ਨੂੰ ਪੰਜਾਬ, ਹਰਿਆਣਾ, ਅਤੇ ਰਾਜਸਥਾਨ ਵੱਲ ਮੋੜਨ ਲਈ ਬਣਾਈ ਜਾਣੀ ਹੈ, ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਇਹ ਨਹਿਰ ਦੇਸ਼ ਦੇ ਜਲ ਸਰੋਤ ਪ੍ਰਬੰਧਨ ਲਈ ਮਹੱਤਵਪੂਰਨ ਹੋ ਸਕਦੀ ਹੈ, ਪਰ ਜੰਮੂ-ਕਸ਼ਮੀਰ ਦੀ ਸਰਕਾਰ ਦਾ ਸਖ਼ਤ ਰੁਖ ਵਿਰੋਧ ਕੀਤਾ ਹੈ |