June 15, 2025

Team India ਦੇ ਕੋਚ Gautam Gambhir ਨੇ ਮਾਂ ਦੀ ਬੀਮਾਰੀ ਕਾਰਨ England Tour ਤੋਂ ਵਾਪਸ ਪਰਤ ਆਏ

0
Screenshot 2025-06-14 110312

ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਆਪਣੀ ਮਾਂ ਸੀਮਾ ਗੰਭੀਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਇੰਗਲੈਂਡ ਦੌਰੇ ਨੂੰ ਅਧੂਰਾ ਛੱਡ ਕੇ ਭਾਰਤ ਵਾਪਸ ਪਰਤ ਆਏ ਹਨ। ਉਨ੍ਹਾਂ ਦੀ ਮਾਂ ਦਾ ਇਲਾਜ ਦਿੱਲੀ ਦੇ ਗੰਗਾਰਾਮ ਹਸਪਤਾਲ ਵਿੱਚ ਆਈਸੀਯੂ ਵਿੱਚ ਚੱਲ ਰਿਹਾ ਹੈ।

ਮਿਲਿਆ ਰਿਪੋਰਟਾਂ ਮੁਤਾਬਕ, ਸੀਮਾ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ, ਅਤੇ ਗੰਭੀਰ 17 ਜੂਨ ਨੂੰ ਇੰਗਲੈਂਡ ਵਿੱਚ ਟੀਮ ਨਾਲ ਦੁਬਾਰਾ ਜੁੜ ਸਕਦੇ ਹਨ, ਜਿਥੇ 20 ਜੂਨ ਤੋਂ ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋਣੀ ਹੈ। ਗੰਭੀਰ ਦੀ ਗੈਰਹਾਜ਼ਰੀ ਵਿੱਚ ਸਹਾਇਕ ਕੋਚ ਰਿਆਨ ਟੇਨ ਡੋਸਚੇਟ, ਬੈਟਿੰਗ ਕੋਚ ਸੀਤਾਂਸ਼ੂ ਕੋਟਕ, ਅਤੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਟੀਮ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ |

ਤੁਹਾਨੂੰ ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ 20 ਜੂਨ ਤੋਂ ਸ਼ੁਰੂ ਹੋਣ ਵਾਲੀ ਟੈਸਟ ਲੜੀ ਤੋਂ ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਭਾਰਤ ਵਾਪਸ ਆ ਗਏ ਹਨ। ਭਾਰਤ ਅਤੇ ਇੰਗਲੈਂਡ ਪੰਜ ਮੈਚਾਂ ਦੀ ਲੜੀ ਵਿੱਚ ਆਹਮੋ-ਸਾਹਮਣੇ ਹੋਣ ਵਾਲੇ ਹਨ, ਜੋ ਕਿ ਨਵੇਂ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ‘ਚ ਇਹ ਮੈਚ ਖੇਡਿਆ ਜਾਵੇਗਾ।

Leave a Reply

Your email address will not be published. Required fields are marked *