Kedarnath yatra: Helicopter ‘ਚ ਤਕਨੀਕੀ ਖਰਾਬੀ, ਹਾਈਵੇਅ ‘ਤੇ ਕੀਤੀ ਗਈ ਲੈਂਡਿੰਗ

ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਗੁਪਤਕਾਸ਼ੀ ਦੇ ਨੇੜੇ ਇੱਕ ਹਾਈਵੇਅ ‘ਤੇ ਕ੍ਰਿਸਟਲ ਏਵੀਏਸ਼ਨ ਦੇ ਇੱਕ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਹੈਲੀਕਾਪਟਰ ਬਰਸੂ ਤੋਂ ਕੇਦਾਰਨਾਥ ਧਾਮ ਜਾ ਰਿਹਾ ਸੀ ਅਤੇ ਇਸ ਵਿੱਚ 6 ਯਾਤਰੀ ਸਵਾਰ ਸਨ।
ਉੱਤਰਾਖੰਡ ਦੇ ADG ਡਾ. ਵੀ. ਮੁਰੁਗੇਸ਼ਨ ਨੇ ਪੁਸ਼ਟੀ ਕੀਤੀ ਕਿ ਹੈਲੀਕਾਪਟਰ ਵਿੱਚ ਸਵਾਰ ਸਾਰੇ ਵਿਅਕਤੀ ਸੁਰੱਖਿਅਤ ਹਨ। ਉੱਤਰਾਖੰਡ ਸਿਵਲ ਏਵੀਏਸ਼ਨ ਡਿਵੈਲਪਮੈਂਟ ਅਥਾਰਟੀ (UCADA) ਨੇ ਇਸ ਘਟਨਾ ਦੀ ਸੂਚਨਾ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੂੰ ਦਿੱਤੀ ਹੈ, ਅਤੇ ਤਕਨੀਕੀ ਖਰਾਬੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਚਾਰਧਾਮ ਯਾਤਰਾ ਦੇ ਸੀਜ਼ਨ ਦੌਰਾਨ ਵਾਪਰੀ, ਜਦੋਂ ਕੇਦਾਰਨਾਥ ਖੇਤਰ ਵਿੱਚ ਹੈਲੀਕਾਪਟਰ ਸੇਵਾਵਾਂ ਦੀ ਗਿਣਤੀ ਵਧ ਜਾਂਦੀ ਹੈ। ਪਿਛਲੇ ਸਮੇਂ ਵਿੱਚ ਵੀ ਕੇਦਾਰਨਾਥ ਨੇੜੇ ਹੈਲੀਕਾਪਟਰਾਂ ਨਾਲ ਸਬੰਧਤ ਕਈ ਘਟਨਾਵਾਂ ਵਾਪਰੀਆਂ ਹਨ |