June 14, 2025

London ਵਿੱਚ Sunanda ਦੀ ਕਾਰ ਦੀ ਭੰਨਤੋੜ, Instagram ‘ਤੇ video ਰਹੀ ਸਾਂਝੀ ਕੀਤੀ ਜਾਣਕਾਰੀ

0
Screenshot 2025-06-06 143011

ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਨਾਲ ਲੰਡਨ ਵਿੱਚ ਇੱਕ ਚੋਰੀ ਦੀ ਘਟਨਾ ਵਾਪਰੀ। ਸੁਨੰਦਾ ਦੀ ਕਾਰ, ਜੋ ਪਾਰਕਿੰਗ ਵਿੱਚ ਖੜ੍ਹੀ ਸੀ, ਦੀ ਬਦਮਾਸ਼ਾਂ ਨੇ ਸ਼ੀਸ਼ੇ ਤੋੜ ਕੇ ਕੀਮਤੀ ਸਮਾਨ ਚੋਰੀ ਕਰ ਲਿਆ, ਜਿਸ ਵਿੱਚ ਦੋ ਮਹਿੰਗੇ ਲੂਈ ਵਿਟਨ (LV) ਬੈਗ ਸ਼ਾਮਲ ਸਨ। ਇਸ ਘਟਨਾ ਦੀ ਜਾਣਕਾਰੀ ਸੁਨੰਦਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ, ਜਿਸ ਵਿੱਚ ਉਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਵਾਪਰੀ।

ਹਾਲਾਂਕਿ, ਇਸ ਘਟਨਾ ਦੇ ਸੰਬੰਧ ਵਿੱਚ ਪੁਲਿਸ ਦੀ ਕਾਰਵਾਈ ਜਾਂ ਚੋਰੀ ਸ਼ੁਦਾ ਸਮਾਨ ਦੀ ਬਰਾਮਦਗੀ ਬਾਰੇ ਕੋਈ ਖਾਸ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ। ਸੁਨੰਦਾ ਨੇ ਆਪਣੀ ਵੀਡੀਓ ਵਿੱਚ ਇਸ ਘਟਨਾ ਨੂੰ ਦੁਖਦਾਈ ਦੱਸਿਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *