June 14, 2025

Sri Akal Takht Sahib: Dal Khalsa ਵੱਲੋਂ ਅਕਾਲ ਤਖਤ ਸਾਹਿਬ ‘ਤੇ “Khalistan Zindabad” ਦੇ ਲੱਗੇ ਨਾਰੇ

0
Screenshot 2025-06-06 113929

6 ਜੂਨ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 1984 ਦੇ ਘੱਲੂਘਾਰੇ (ਆਪ੍ਰੇਸ਼ਨ ਬਲੂ ਸਟਾਰ) ਦੀ 41ਵੀਂ ਬਰਸੀ ਮਨਾਉਣ ਲਈ ਵੱਡੀ ਗਿਣਤੀ ਵਿੱਚ ਸਿੱਖ ਆਗੂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਗਤ ਪਹੁੰਚੀ। ਇਸ ਦੌਰਾਨ ਦਲ ਖਾਲਸਾ ਜਥੇਬੰਦੀ ਦੇ ਸਮਰਥਕਾਂ ਨੇ ਅਕਾਲ ਤਖਤ ਸਾਹਿਬ ਦੇ ਬਾਹਰ “ਖਾਲਿਸਤਾਨ ਜਿੰਦਾਬਾਦ” ਦੇ ਨਾਰੇ ਲਗਾਏ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਦੀ ਪਾਲਣਾ ਕਰਨ ਦੀ ਵਚਨਬੱਧਤਾ ਜਤਾਈ, ਕਿਹਾ ਕਿ ਉਹ ਪਹਿਲਾਂ ਵੀ ਇਸ ਸੋਚ ‘ਤੇ ਪਹਿਰਾ ਦਿੰਦੇ ਰਹੇ ਹਨ ਅਤੇ ਅੱਗੇ ਵੀ ਦਿੰਦੇ ਰਹਿਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਦਿਨ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ ਜਿਸ ਨਾਲ ਖਾਲਸਾ ਪੰਥ ਨੂੰ ਸ਼ਰਮਿੰਦਗੀ ਹੋਵੇ। ਬਿੱਟੂ ਨੇ ਅੱਗੇ ਕਿਹਾ ਕਿ “ਖਾਲਿਸਤਾਨ ਜਿੰਦਾਬਾਦ” ਦਾ ਨਾਹਰਾ ਸਾਡੀ ਸੋਚ ਅਤੇ ਖੂਨ ਵਿੱਚ ਸ਼ਾਮਲ ਹੈ, ਜੋ ਸਾਨੂੰ ਹੋਰ ਸ਼ਕਤੀ ਪ੍ਰਦਾਨ ਕਰਦਾ ਹੈ।

Leave a Reply

Your email address will not be published. Required fields are marked *