Nabha Jailbreak: NIA ਦੀ ਵੱਡੀ ਸਫਲਤਾ, ਨਾਭਾ ਜੇਲ ਤੋਂ ਫਰਾਰ Kashmir Singh Gulwaddi ਨੂੰ 9 ਸਾਲ ਬਾਅਦ ਕੀਤਾ ਕਾਬੂ

ਰਾਸ਼ਟਰੀ ਜਾਂਚ ਏਜੰਸੀ ਇੱਕ ਵੱਡੀ ਕਾਰਵਾਈ ਕਰਦਿਆਂ ਖਾਲਿਸਤਾਨੀ ਅੱਤਵਾਦੀ ਕਸ਼ਮੀਰ ਸਿੰਘ ਗਲਵੱਡੀ ਨੂੰ ਬਿਹਾਰ ਦੇ ਮੋਤੀਹਾਰੀ ਤੋਂ ਬਿਹਾਰ ਪੁਲਿਸ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ |
ਤੁਹਾਨੂੰ ਦੱਸ ਦਈਏ ਕਿ ਗਲਵੱਡੀ 2016 ਵਿੱਚ ਪੰਜਾਬ ਦੀ ਨਾਭਾ ਜੇਲ ਤੋਂ ਫਰਾਰ ਹੋਇਆ ਸੀ ਅਤੇ ਉਦੋਂ ਤੋਂ ਉਹ ਫਰਾਰ ਸੀ। ਉਹ ਵਿਦੇਸ਼ ਵਿੱਚ ਸਰਗਰਮ ਬੱਬਰ ਖਾਲਸਾ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਦਾ ਨਜ਼ਦੀਕੀ ਸਾਥੀ ਸੀ | NIA ਦੇ ਅਨੁਸਾਰ, ਗਲਵੱਡੀ ਨੇ ਜੇਲ ਤੋਂ ਫਰਾਰ ਹੋਣ ਤੋਂ ਬਾਅਦ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ, ਲੌਜਿਸਟਿਕ ਸਪੋਰਟ ਅਤੇ ਅੱਤਵਾਦੀ ਫੰਡਿੰਗ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਹ 2022 ਦੇ ਇੱਕ ਅੱਤਵਾਦੀ ਸਾਜ਼ਿਸ਼ ਮਾਮਲੇ ਵਿੱਚ ਭਗੌੜਾ ਐਲਾਨਿਆ ਗਿਆ ਸੀ, ਅਤੇ ਉਸ ਦੀ ਗ੍ਰਿਫਤਾਰੀ ਲਈ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ।