Punjab Sarkar: ਮਾਨ ਸਰਕਾਰ ਦਾ ਵੱਡਾ ਫੈਸਲਾ, BBMB ਦਾ ਫੰਡ ਰੋਕਿਆ ਜਾਵੇਗਾ

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਫੰਡ ਨੂੰ ਰੋਕਣ ਦਾ ਅਹਿਮ ਫੈਸਲਾ ਲਿਆ ਹੈ। ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕਿ BBMB ਦੀ 60% ਹਿੱਸੇਦਾਰੀ ਪੰਜਾਬ ਦੀ ਹੋਣ ਦੇ ਬਾਵਜੂਦ, ਇਹ ਸੰਸਥਾ ਪੰਜਾਬ ਵਿਰੁੱਧ ਅਦਾਲਤ ਵਿੱਚ ਗਈ ਹੈ ਅਤੇ ਵਕੀਲ ਦੀ ਫੀਸ ਦਾ 60% ਹਿੱਸਾ ਵੀ ਪੰਜਾਬ ਨੂੰ ਹੀ ਦੇਣਾ ਪੈ ਰਿਹਾ ਹੈ। ਇਸ ਲਈ, ਸਰਕਾਰ ਨੇ BBMB ਦਾ ਫੰਡ ਰੋਕਣ ਅਤੇ ਪਿਛਲੇ ਫੰਡਾਂ ਦੀ ਆਡਿਟ ਕਰਵਾ ਕੇ ਹਿਸਾਬ ਲੈਣ ਦਾ ਨਿਰਣਾ ਕੀਤਾ ਹੈ। ਇਹ ਫੈਸਲਾ ਪੰਜਾਬ-ਹਰਿਆਣਾ ਪਾਣੀ ਵਿਵਾਦ ਦੇ ਸੰਦਰਭ ਵਿੱਚ ਲਿਆ ਗਿਆ, ਜਿੱਥੇ ਪੰਜਾਬ ਸਰਕਾਰ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਵਿਰੁੱਧ ਡਟ ਕੇ ਖੜ੍ਹੀ ਹੈ।
ਇਸ ਦੇ ਨਾਲ ਹੀ, ਮੁੱਖ ਮੰਤਰੀ ਮਾਨ ਨੇ BBMB ਦੇ ਅਧਿਕਾਰੀਆਂ ਅਤੇ ਕੇਂਦਰ ਸਰਕਾਰ ‘ਤੇ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਨ ਦਾ ਦੋਸ਼ ਲਗਾਇਆ ਹੈ। ਨੰਗਲ ਡੈਮ ‘ਤੇ ਆਮ ਆਦਮੀ ਪਾਰਟੀ ਦੇ ਵਰਕਰ ਪਾਣੀ ਦੀ ਵੰਡ ਨੂੰ ਰੋਕਣ ਲਈ ਧਰਨੇ ‘ਤੇ ਬੈਠੇ ਹਨ, ਅਤੇ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਆਪਣੇ ਹੱਕ ਦੇ ਪਾਣੀ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾਵੇਗਾ |