Punjab News: ਗੁਰਦਾਸਪੁਰ ਜ਼ਿਲ੍ਹੇ ਵਿੱਚ ਸਰਕਾਰੀ ਦਫਤਰਾਂ ਦੇ ਕੰਮਕਾਜ ਦੇ ਸਮੇਂ ਸਬੰਧੀ ਨਿਰਦੇਸ਼, ਸਰਕਾਰੀ ਦਫਤਰਾਂ ਦੀ ਛੁੱਟੀ ਰੱਦ

ਗੁਰਦਾਸਪੁਰ ਜ਼ਿਲ੍ਹੇ ਵਿੱਚ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸਰਕਾਰੀ ਦਫਤਰਾਂ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲੇ ਰੱਖਣ ਦਾ ਫੈਸਲਾ ਡਿਪਟੀ ਕਮਿਸ਼ਨਰ ਵੱਲੋਂ ਲਿਆ ਗਿਆ |
ਇਸ ਫੈਸਲੇ ਅਧੀਨ, ਸਾਰੇ ਸਰਕਾਰੀ ਦਫਤਰ ਅੱਜ (ਸ਼ਨੀਵਾਰ, 10 ਮਈ 2025) ਅਤੇ ਕੱਲ੍ਹ (ਐਤਵਾਰ, 11 ਮਈ 2025) ਨੂੰ ਵੀ ਖੁੱਲੇ ਰਹਿਣਗੇ, ਜਦੋਂ ਕਿ ਆਮ ਤੌਰ ‘ਤੇ ਐਤਵਾਰ ਨੂੰ ਸਰਕਾਰੀ ਦਫਤਰ ਬੰਦ ਰਹਿੰਦੇ ਹਨ। ਪ੍ਰਸ਼ਾਸਨ ਦਾ ਇਹ ਕਦਮ ਸਥਿਤੀ ‘ਤੇ ਨਜ਼ਰ ਰੱਖਣ, ਜ਼ਰੂਰੀ ਸੇਵਾਵਾਂ ਨੂੰ ਜਾਰੀ ਰੱਖਣ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਉਠਾਇਆ ਗਿਆ ਹੈ।
