Punjab News: ਪੰਜਾਬ ਵਿੱਚ ਜੰਗੀ ਸਥਿਤੀ ਦੀ ਤਿਆਰੀ, ਸਾਈਰਨ, ਬਲੈਕਆਊਟ ਅਤੇ ਸਿਖਲਾਈ

7 ਮਈ 2025 ਨੂੰ ਗ੍ਰਹਿ ਮੰਤਰਾਲੇ (MHA) ਦੇ ਨਿਰਦੇਸ਼ਾਂ ਅਨੁਸਾਰ ਦੇਸ਼ ਭਰ ਵਿੱਚ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ। ਇਹਨਾਂ ਡਰਿੱਲਾਂ, ਜਿਨ੍ਹਾਂ ਨੂੰ “ਓਪਰੇਸ਼ਨ ਅਭਿਆਸ” ਨਾਮ ਦਿੱਤਾ ਗਿਆ, ਦਾ ਮਕਸਦ 244 ਸਿਵਲ ਡਿਫੈਂਸ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਪੰਜਾਬ ਦੇ 20 ਜ਼ਿਲ੍ਹੇ ਸ਼ਾਮਲ ਹਨ, ਵਿੱਚ ਜੰਗ ਵਰਗੀਆਂ ਸਥਿਤੀਆਂ ਲਈ ਤਿਆਰੀਆਂ ਨੂੰ ਮਜ਼ਬੂਤ ਕਰਨਾ ਸੀ।
ਪੰਜਾਬ ਦੇ 20 ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਨਕੋਟ ਆਦਿ ਵਿੱਚ ਮੌਕ ਡਰਿੱਲਾਂ ਕੀਤੀਆਂ ਗਈਆਂ। ਇਹਨਾਂ ਦਾ ਮਕਸਦ ਸਧਾਰਨ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਵਿੱਚ ਕੀ ਕਰਨਾ ਹੈ, ਸਿਖਾਉਣਾ ਸੀ।
ਅੱਗ ਲੱਗਣ ਜਾਂ ਹੋਰ ਸੰਕਟ ਵਾਲੀ ਸਥਿਤੀ ਵਿੱਚ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਕਿਵੇਂ ਬਚਾਉਣਾ ਹੈ। ਹਵਾਈ ਹਮਲੇ ਦੀ ਸਾਈਰਨ ਸੁਣਨ ‘ਤੇ ਸੁਰੱਖਿਅਤ ਥਾਵਾਂ ‘ਤੇ ਜਾਣਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ। ਰਾਤ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਣ ਲਈ ਬਿਜਲੀ ਬੰਦ ਕਰਨ ਦੀ ਪ੍ਰਕਿਰਿਆ, ਜਿਸ ਨਾਲ ਦੁਸ਼ਮਣ ਨੂੰ ਨਿਸ਼ਾਨਾ ਬਣਾਉਣ ਵਿੱਚ ਮੁਸ਼ਕਲ ਹੋਵੇ।
ਦੱਸ ਦੇਈਏ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਜਿਸ ਵਿੱਚ 26 ਲੋਕ ਮਾਰੇ ਗਏ, ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਹਨ। ਇਹ ਮੌਕ ਡਰਿੱਲ ਵੀ ਇਸੀ ਦਾ ਹਿੱਸਾ ਹੈ |