Pakistani Rangers ਨੇ BSF ਜਵਾਨ ਨੂੰ ਹਿਰਾਸਤ ਵਿੱਚ ਲਿਆ, ਫੋਟੋ ਜਾਰੀ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਜਿੱਥੇ ਬੀਐਸਐਫ (ਸੀਮਾ ਸੁਰੱਖਿਆ ਬਲ) ਦਾ ਇੱਕ ਜਵਾਨ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨੀ ਖੇਤਰ ਵਿੱਚ ਚਲਾ ਗਿਆ। ਇਹ ਘਟਨਾ ਓਦੋਂ ਵਾਪਰੀ ਜਦੋਂ ਜਵਾਨ ਸਥਾਨਕ ਕਿਸਾਨਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ, ਪਾਕਿਸਤਾਨ ਨੇ ਇੱਕ ਬੀਐਸਐਫ ਜਵਾਨ ਦੀ ਤਸਵੀਰ ਜਾਰੀ ਕੀਤੀ ਹੈ ਜਿਸ ਵਿੱਚ ਉਸ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਹੈ।
ਜਾਣਕਾਰੀ ਅਨੁਸਾਰ, ਪਾਕਿਸਤਾਨੀ ਰੇਂਜਰਜ਼ ਨੇ ਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਦੀ ਸਰਵਿਸ ਰਾਈਫਲ ਵੀ ਜ਼ਬਤ ਕਰ ਲਈ ਗਈ। ਬੀਐਸਐਫ ਨੇ ਤੁਰੰਤ ਪਾਕਿਸਤਾਨੀ ਰੇਂਜਰਜ਼ ਨਾਲ ਫਲੈਗ ਮੀਟਿੰਗ ਸ਼ੁਰੂ ਕੀਤੀ, ਅਤੇ ਸੀਨੀਅਰ ਅਧਿਕਾਰੀ ਜਵਾਨ ਦੀ ਸੁਰੱਖਿਅਤ ਅਤੇ ਜਲਦੀ ਵਾਪਸੀ ਲਈ ਸੰਪਰਕ ਵਿੱਚ ਹਨ।
