June 15, 2025

Pahalgam Attack: CM Yogi ਨੇ ਪਹਿਲਗਾਮ ਹਮਲੇ ਦੇ ਸ਼ਿਕਾਰ ਸ਼ੁਭਮ ਦਿਵੇਦੀ ਦੇ ਘਰ ਪਹੁੰਚ ਕੀਤਾ ਦੁੱਖ ਸਾਂਝਾ

0
32f43f7e-1820-4dbc-8d4c-c069207ff2aa

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ੁਭਮ ਦਿਵੇਦੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਕਾਨਪੁਰ ਵਿੱਚ ਉਨ੍ਹਾਂ ਦੇ ਜੱਦੀ ਘਰ ਦਾ ਦੌਰਾ ਕੀਤਾ। ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਕਾਨਪੁਰ ਦੇ ਸ਼ੁਭਮ ਦਿਵੇਦੀ ਦੀ ਮੌਤ ਹੋ ਗਈ | 22 ਅਪ੍ਰੈਲ, 2025 ਨੂੰ ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਬੈਸਰਨ ਘਾਟੀ ਵਿੱਚ ਇੱਕ ਭਿਆਨਕ ਅੱਤਵਾਦੀ ਹਮਲਾ ਹੋਇਆ।

ਇਸ ਹਮਲੇ ਵਿੱਚ ਅੱਤਵਾਦੀਆਂ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ 26 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਕਾਨਪੁਰ ਦਾ ਰਹਿਣ ਵਾਲਾ ਸ਼ੁਭਮ ਦਿਵੇਦੀ ਆਪਣੀ ਪਤਨੀ ਅਤੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਕਸ਼ਮੀਰ ਗਿਆ ਸੀ।

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਇੱਕ ਦਿਨ ਪਹਿਲਾਂ ਸ਼ੁਭਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਉਸਦੀ ਪਤਨੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਲੋਡ ਕੀਤਾ ਸੀ । ਜਿਸ ‘ਚ, ਸ਼ੁਭਮ ਆਪਣੇ ਪਰਿਵਾਰ ਨਾਲ ਇੱਕ ਹੋਟਲ ਦੇ ਕਮਰੇ ਵਿੱਚ ਬੈਠਾ ਹੈ। ਹੱਥਾਂ ਵਿੱਚ ਕਾਰਡ ਹਨ, ਅਤੇ ਲੋਕ ਹੱਸ ਰਹੇ ਹਨ ਅਤੇ ਮਜ਼ਾਕ ਕਰ ਰਹੇ ਹਨ। ਤਾਂ ਸ਼ੁਭਮ ਮਜ਼ਾਕ ਵਿੱਚ ਕਹਿੰਦਾ ਹੈ, “ਮੈਂ ਸਾਰਿਆਂ ਨੂੰ ਹਰਾ ਦਿਆਂਗਾ।” ਇਹ ਉਸਦੇ ਆਖਰੀ ਸ਼ਬਦਾਂ ਵਿੱਚੋਂ ਇੱਕ ਬਣ ਗਏ। ਵੀਡੀਓ ਦੇਖਣ ਤੋਂ ਬਾਅਦ, ਕੋਈ ਵੀ ਵਿਸ਼ਵਾਸ ਨਹੀਂ ਕਰ ਪਾ ਰਿਹਾ ਕਿ ਇਹ ਉਹੀ ਵਿਅਕਤੀ ਹੈ ਜੋ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਹਮਲੇ ਦੌਰਾਨ ਅੱਤਵਾਦੀਆਂ ਨੇ ਸ਼ੁਭਮ ਨੂੰ ਉਸਦੀ ਪਤਨੀ ਦੇ ਸਾਹਮਣੇ ਮਾਰ ਦਿੱਤਾ। ਸ਼ੁਭਮ ਦੇ ਸਿਰ ਵਿੱਚ ਗੋਲੀ ਲੱਗੀ ਸੀ। ਗੋਲੀ ਲੱਗਦੇ ਹੀ ਉਹ ਡਿੱਗ ਪਿਆ ਅਤੇ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ।

Leave a Reply

Your email address will not be published. Required fields are marked *