June 15, 2025

Pahalgam Terror Attack: ਭਾਰਤ ਸਰਕਾਰ ਨੇ ਚੁੱਕੇ ਸਖ਼ਤ ਕਦਮ

0
20190502089L_1556792404945_1556792412233

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਜਵਾਬ ਪਾਕਿਸਤਾਨ ਦੇਣ ਪ੍ਰਤੀ ਸੀਸੀਐਸ ਬੈਠਕ ‘ਚ ਅਹਿਮ ਫੈਸਲਾ ਲਏ ਗਏ, ਜਿਹਨਾਂ ਵਿੱਚ ਸਿੰਧੂ ਜਲ ਸਮਝੌਤੇ ‘ਤੇ ਰੋਕ ਅਤੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਬੰਦ ਕਰਨ ਵਰਗੇ ਫੈਸਲੇ ਸ਼ਾਮਿਲ ਹਨ।

ਵਿਦੇਸ਼ ਸਕੱਤਰ ਵਿਕ੍ਰਮ ਮਿਸਰੀ ਨੇ ਦੱਸਿਆ ਕਿ ਬੈਠਕ ਦੌਰਾਨ ਸੀਸੀਐਸ ਨੇ ਇਸ ਹਮਲੇ ਦੀ ਕੜੀ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਸੀਮਾ ਪਾਰ ਸੰਬੰਧਾਂ ਦੇ ਮਾਮਲੇ ‘ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ, “ਬੈਠਕ ਵਿੱਚ ਕਈ ਫੈਸਲੇ ਲਏ ਗਏ, ਜਿਨ੍ਹਾਂ ਵਿੱਚ ਭਾਰਤ ਨੇ ਜਲ ਸੰਧੀ ਉੱਤੇ ਰੋਕ ਲਗਾ ਦਿੱਤੀ ਹੈ। ਅਟਾਰੀ ਬਾਰਡਰ ਨੂੰ ਤਤਕਾਲ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਨਾਗਰਿਕਾਂ ਨੂੰ ਭਾਰਤ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲੇਗਾ। ਜੋ ਪਾਕਿਸਤਾਨੀ ਭਾਰਤ ਵਿੱਚ ਹਨ, ਉਨ੍ਹਾਂ ਕੋਲ ਵਾਪਸ ਜਾਣ ਲਈ 48 ਘੰਟਿਆਂ ਦਾ ਸਮਾਂ ਹੈ।”

ਦੱਸ ਦਈਏ ਮੰਗਲਵਾਰ ਦੁਪਹਿਰ ਨੂੰ ਅੱਤਵਾਦੀਆਂ ਦੇ ਇੱਕ ਸਮੂਹ ਨੇ ਖਾਣ-ਪੀਣ ਵਾਲੀਆਂ ਥਾਵਾਂ ‘ਤੇ ਘੁੰਮ ਰਹੇ, ਘੋੜਿਆਂ ਦੀ ਸਵਾਰੀ ਕਰ ਰਹੇ ਜਾਂ ਆਪਣੇ ਪਰਿਵਾਰਾਂ ਨਾਲ ਪਿਕਨਿਕ ਮਨਾ ਰਹੇ ਪੁਰਸ਼ ਸੈਲਾਨੀਆਂ ਨੂੰ ਗੋਲੀ ਮਾਰ ਦਿੱਤੀ |

ਸੁਰੱਖਿਆ ਏਜੰਸੀਆਂ ਨੇ ਇਸ ਭਿਆਨਕ ਹਮਲੇ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਤਿੰਨ ਆਦਮੀਆਂ ਦੇ ਸਕੈਚ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਦੀ ਪਛਾਣ ਪਾਕਿਸਤਾਨੀ ਵਜੋਂ ਹੋਈ ਹੈ, ਆਸਿਫ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਹਨ।

Leave a Reply

Your email address will not be published. Required fields are marked *