Punjab ‘ਚ 14 ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ, Happy Passia ਅਮਰੀਕਾ ‘ਚ ਫੜਿਆ ਗਿਆ

ਗੈਂਗਸਟਰ ਹੈਪੀ ਪਾਸੀਆ ਨੂੰ ਯੂਐਸ ‘ਚ ਚ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਨੂੰ ਐਨ.ਆਈ.ਏ. (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦਾ ਮੋਸਟ ਵਾਂਟਡ ਅੱਤਵਾਦੀ ਐਲਾਨਿਆ ਹੋਇਆ ਸੀ । ਯੂਐਸ ਏਜੰਸੀਜ਼ ਨੇ ਹੈਪੀ ਪਾਸੀਆ ਨੂੰ ਇਮੀਗ੍ਰੇਸ਼ਨ ਉਲੰਘਣ ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਉਹ ਅੰਤਰਰਾਸ਼ਟਰੀ ਸਿੱਖ ਯੂਥ ਫੈਡਰੇਸ਼ਨ (ISYF) ਨਾਲ ਜੁੜਿਆ ਹੋਇਆ ਸੀ ਅਤੇ ਪੰਜਾਬ ਵਿੱਚ ਵੱਡੀਆਂ ਸ਼ਖਸੀਅਤਾਂ ਦੇ ਕਤਲ ਦੀਆਂ ਸਾਜ਼ਿਸ਼ਾਂ ਵਿੱਚ ਸ਼ਾਮਲ ਸੀ।
ਚੰਡੀਗੜ੍ਹ ਸੈਕਟਰ-10 ਵਿੱਚ ਗਰੇਨੇਡ ਹਮਲਾ, ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਬੰਬ ਧਮਾਕਾ, ਇਨ੍ਹਾਂ ਸਾਰੇ ਮਾਮਲਿਆਂ ਵਿੱਚ ਹੈਪੀ ਪਾਸੀਆ ਦਾ ਨਾਮ ਮੁੱਖ ਅਪਰਾਧੀ ਦੇ ਤੌਰ ‘ਤੇ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਹੈਪੀ ਪਾਸੀਆ ਉੱਤੇ ਪੰਜਾਬ ਵਿੱਚ 14 ਤੋਂ ਵੱਧ ਅੱਤਵਾਦੀ ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਮੰਨਿਆ ਜਾਂਦਾ ਹੈ। ਐਨ.ਆਈ.ਏ. ਨੇ ਉਸ ਉੱਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਵਾਇਰਲ ਪੋਸਟਾਂ ਅਨੁਸਾਰ, ਪਾਸੀਆ ਨੇ ISI ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਵਰਗੇ ਅੱਤਵਾਦੀ ਸੰਗਠਨਾਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਹੈ | ਪੰਜਾਬ ਪੁਲਿਸ ਅਤੇ ਅੰਤਰਰਾਸ਼ਟਰੀ ਏਜੰਸੀਆਂ ਲਈ ਵੱਡੀ ਸਫਲਤਾ ਮੰਨੀ ਜਾ ਰਹੀ ਹੈ