PM Modi: ਹਿਸਾਰ ਤੋਂ ਅਯੁੱਧਿਆ ਉਡਾਣ ਅਤੇ ਟਰਮੀਨਲ ਦੀ ਨੀਂਹ

ਮਹਾਰਾਜਾ ਅਗਰਸੇਨ ਹਵਾਈ ਅੱਡਾ, ਹਿਸਾਰ, ਹਰਿਆਣਾ ਵਿੱਚ ਸਥਿਤ ਇੱਕ ਮਹੱਤਵਪੂਰਨ ਪ੍ਰੋਜੈਕਟ ਹੈ, ਇਸ ਹਵਾਈ ਅੱਡੇ ਦਾ ਅਧਿਕਾਰਤ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਮਾਰਚ, 2025 ਨੂੰ ਕੀਤਾ, ਅਤੇ ਅੱਜ ਹਿਸਾਰ ਤੋਂ ਅਯੁੱਧਿਆ ਉਡਾਣ ਨੂੰ ਹਰੀ ਝੰਡੀ ਦਿਖਾਈ ਗਈ। ਇਸ ਦੇ ਨਾਲ ਹੀ, ਇੱਕ ਅਧੁਨਿਕ ਟਰਮੀਨਲ ਦੀ ਨੀਂਹ ਵੀ ਰੱਖੀ ਗਈ, ਜੋ ਭਵਿੱਖ ਵਿੱਚ ਵਧਦੀ ਯਾਤਰੀ ਸੰਖਿਆ ਨੂੰ ਸੰਭਾਲਣ ਲਈ ਤਿਆਰ ਕੀਤਾ ਜਾਵੇਗਾ।
ਨਵਾਂ ਟਰਮੀਨਲ ਯਾਤਰੀਆਂ ਲਈ ਸਹੂਲਤਾਂ ਜਿਵੇਂ ਕਿ ਸਵੈ-ਚੈੱਕ-ਇਨ ਕਿਓਸਕ, ਆਰਾਮਦਾਇਕ ਉਡੀਕ ਖੇਤਰ, ਸੁਰੱਖਿਆ ਪ੍ਰਣਾਲੀਆਂ, ਅਤੇ ਖਾਣ-ਪੀਣ ਤੇ ਖਰੀਦਦਾਰੀ ਦੀਆਂ ਦੁਕਾਨਾਂ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ, ਕਾਰਗੋ ਸੁਵਿਧਾਵਾਂ ਸਥਾਪਿਤ ਕਰਕੇ ਸਥਾਨਕ ਖੇਤੀਬਾੜੀ ਅਤੇ ਉਦਯੋਗਿਕ ਉਤਪਾਦਾਂ ਦੀ ਢੋਆ-ਢੁਆਈ ਨੂੰ ਵਧਾਇਆ ਜਾਵੇਗਾ।
ਹਵਾਈ ਅੱਡਾ UDAN ਸਕੀਮ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਅਯੁੱਧਿਆ, ਚੰਡੀਗੜ੍ਹ, ਦਿੱਲੀ ਅਤੇ ਜੈਪੁਰ ਵਰਗੇ ਸ਼ਹਿਰਾਂ ਨਾਲ ਸਿੱਧੀ ਸੰਪਰਕਤਾ ਸਥਾਪਿਤ ਕੀਤੀ ਜਾ ਰਹੀ ਹੈ। ਵਾਤਾਵਰਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਸੋਲਰ ਊਰਜਾ, ਰੇਨਵਾਟਰ ਹਾਰਵੈਸਟਿੰਗ ਅਤੇ ਵੇਸਟ ਮੈਨੇਜਮੈਂਟ ਵਰਗੀਆਂ ਸਥਿਰ ਤਕਨੀਕਾਂ ਨੂੰ ਅਪਣਾਇਆ ਜਾਵੇਗਾ। ਇਹ ਪ੍ਰੋਜੈਕਟ ਸਥਾਨਕ ਰੁਜ਼ਗਾਰ ਸਿਰਜਣ, ਸੈਰ-ਸਪਾਟੇ ਅਤੇ ਵਪਾਰ ਨੂੰ ਹੁਲਾਰਾ ਮਿਲੇਗਾ |