ਪੰਜਾਬ ਵਿੱਚ ਨਸ਼ੇ ਦੇ ਖ਼ਿਲਾਫ਼ ਮੁਹਿੰਮ ਜਾਰੀ – ਕਨਵੀਨਰ ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ‘ਤੇ ਬਿਆਨ ਦਿੱਤਾ ਹੈ | ਉਹਨਾਂ ਨੇ ਆਪਣੇ X ‘ਤੇ ਲਿਖਿਆ ਹੈ ਕਿ ਪੰਜਾਬ ਵਿਚ ਸਾਡੀ ਸਰਕਾਰ ਨੇ ਨਸ਼ੇ ਦੇ ਖ਼ਿਲਾਫ਼ ਜ਼ਬਰਦਸਤ ਜੰਗ ਛੇੜਿਆ ਹੈ। ਹੁਣ ਅਗਲੇ ਪੜਾਅ ਵਿੱਚ ਨਸ਼ੇ ਦੇ ਵੱਡੇ ਸਪਲਾਇਰਸ ਉੱਤੇ ਵਾਰ ਕੀਤਾ ਜਾਵੇਗਾ। ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਸਰਕਾਰਾਂ ਨੇ ਪੰਜਾਬ ਨੂੰ “ਉੜਤਾ ਪੰਜਾਬ” ਦਾ ਨਾਮ ਦਿੱਤਾ। ਹੁਣ ਲੋਕ “ਬਦਲਾ ਪੰਜਾਬ” ਬਣਾ ਰਹੇ ਹਨ |